ਲੁਧਿਆਣਾ ਦੇ ਪੋਰਸ਼ ਇਲਾਕੇ ਚ ਲੋਕਾਂ ਨੂੰ ਪਾਣੀ ਨੂੰ ਲੈਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੱਖੋਵਾਲ ਰੋਡ ਜਵਦੀ ਦੇ ਨਾਲ ਲਗਦੇ ਕਈ ਪੋਸ਼ ਇਲਾਕਿਆ ਚ ਪਿਛਲੇ 6-7 ਦਿਨਾਂ ਤੋਂ ਪਾਣੀ ਬੰਦ ਹੈ ਜਿਸ ਨੂੰ ਲੈਕੇ ਲੋਕਾਂ ਨੂੰ ਪਾਣੀ ਦਾ ਟੈਂਕਰ ਮੰਗਵਾ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ, ਮੁਸ਼ਕਲਾਂ ਦੇ ਨਾਲ ਦਿਨ ਕਟ ਰਹੇ ਹਨ। ਪਾਣੀ ਨਾ ਆਉਣ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਗਰਮੀ ਵੀ ਉਪਰੋ ਕਾਫੀ ਹੈ, ਜਿਸ ਨਾਲ ਹੋਰ ਮੁਸ਼ਕਿਲ ਹੈ।
ਦਸਿਆ ਜਾ ਰਿਹਾ ਹੈ ਕਿ ਪਾਣੀ ਕਿ ਕਿੱਲਤ ਨੂੰ ਲੈਕੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਪਰ ਉਨ੍ਹਾਂ ਦੇ ਵਲੋ ਹਜੇ ਤਕ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਇਹ ਇਲਾਕਾ ਆਪ ਪਾਰਟੀ ਦੇ ਮਰਹੂਮ MLA ਗੁਰਪ੍ਰੀਤ ਗੋਗੀ ਦੇ ਹੇਠਾਂ ਆਉਂਦਾ ਸੀ, ਹੁਣ ਓਹਨਾ ਦੇ ਜਾਣ ਤੋਂ ਬਾਅਦ ਕਈ ਮੁਸ਼ਕਲਾਂ ਦਾ ਉਨ੍ਹਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕ ਆਪੋ ਆਪਣੇ ਬਰਤਨ ਬਾਲਟੀਆਂ ਲੈ ਕੇ ਟੈਂਕਰ ਦੇ ਦੁਆਲੇ ਹੋ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਕਾਰਨ ਲੋਕਾਂ ਦਾ ਜਿਊਣਾ ਦੁਭੱਰ ਹੋਇਆ ਪਿਆ ਹੈ ਅਤੇ ਉਪਰੋਂ ਕਹਿਰ ਦੀ ਗਰਮੀ ਪੈ ਰਹੀ ਹੈ।
Ludhiana Pakhowal Jawaddi Has Had No Water Supply For 6 7 Days In Many Posh Areas They Are Making A Living By Ordering Water Tankers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)