ਮੋਗਾ ਦੇ ਡੀਸੀ ਸਾਗਰ ਸੇਤੀਆ ਨੂੰ ਵੱਡਾ ਸਦਮਾ, ਪਿਤਾ ਦਾ ਦੇਹਾਂਤ; 24 ਦਿਨ ਪਹਿਲਾਂ ਮਾਂ ਕਰ ਗਏ ਸੀ ਅਕਾਲ ਚਲਾਣਾ

17/05/2025 | Public Times Bureau | Panjab

ਮੋਗਾ ਦੇ ਡੀਸੀ ਸਾਗਰ ਸੇਤੀਆ ਦੇ ਪਿਤਾ ਅਵਿਨਾਸ਼ ਚੰਦਰ ਸੇਤੀਆ ਅੱਜ ਅਕਾਲ ਚਲਾਣਾ ਕਰ ਗਏ। ਇਹ ਵਿਛੋੜਾ ਹੋਰ ਵੀ ਗਹਿਰਾ ਇਸ ਲਈ ਹੋ ਜਾਂਦਾ ਹੈ ਕਿਉਂਕਿ ਠੀਕ 24 ਦਿਨ ਪਹਿਲਾਂ ਹੀ, 24 ਅਪ੍ਰੈਲ ਨੂੰ, ਸਾਗਰ ਸੇਤੀਆ ਦੀ ਮਾਂ ਉਸ਼ਾ ਸੇਤੀਆ ਵੀ ਸੰਸਾਰ ਤੋਂ ਰੁਖਸਤ ਹੋ ਗਈ ਸੀ।ਇਹ ਦੋਹਾਂ ਪਿਛੋਕੜਾਂ ਨੇ ਨਾ ਸਿਰਫ਼ ਪਰਿਵਾਰ 'ਚ ਸੋਗ ਦੀ ਲਹਿਰ ਦੌੜਾ ਦਿੱਤੀ, ਸਗੋਂ ਡਿਊਟੀ ਸੰਭਾਲ ਰਹੇ ਇਕ ਨੌਜਵਾਨ ਅਫ਼ਸਰ ਦੇ ਮਨ 'ਤੇ ਵੀ ਡੂੰਘਾ ਅਸਰ ਛੱਡਿਆ।ਦੱਸਣਯੋਗ ਹੈ ਕਿ ਸਾਗਰ ਸੇਤੀਆ ਨੇ 28 ਫਰਵਰੀ ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਆਪਣੀ ਪਹਿਲੀ ਡਿਊਟੀ ਸੰਭਾਲੀ ਸੀ। ਉਸ ਦਿਨ ਉਨ੍ਹਾਂ ਦੇ ਮਾਪੇ ,ਮਾਤਾ ਉਸ਼ਾ ਸੇਤੀਆ ਅਤੇ ਪਿਤਾ ਅਵਿਨਾਸ਼ ਸੇਤੀਆ ਉਨ੍ਹਾਂ ਦੇ ਨਾਲ ਮੌਜੂਦ ਸਨ। ਜਦ ਡੀਸੀ ਦਫ਼ਤਰ ਪੁੱਜੇ, ਤਾਂ ਸਭ ਤੋਂ ਪਹਿਲਾਂ ਮਾਂ ਨੂੰ ਮਿਲੇ ਤੇ ਉਨ੍ਹਾਂ ਦੇ ਮੂੰਹੋਂ ਨਿਕਲਿਆ ਪਾਪਾ ਮਾਂ ਨੇ ਇਸ਼ਾਰੇ ਨਾਲ ਪਿਛੇ ਵੱਲ ਦੱਸਿਆ।

ਫਿਰ ਉਹ ਪਿਉ ਨੂੰ ਅੱਗੇ ਲਿਆਏ। ਮਾਪਿਆਂ ਦੇ ਚਿਹਰੇ 'ਤੇ ਉਸ ਸਮੇਂ ਜੋ ਮਾਣ ਸੀ, ਉਹ ਸਦਾ ਲਈ ਯਾਦ ਰਹਿਣ ਵਾਲਾ ਪਲ ਬਣ ਗਿਆ। ਮਾਪਿਆਂ ਨੇ ਆਪਣੇ ਪੁੱਤਰ ਨੂੰ ਦਿਲੋਂ ਅਸੀਸਾਂ ਦਿੱਤੀਆਂ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਨ੍ਹਾਂ ਅਸੀਸਾਂ ਤੋਂ ਬਾਅਦ ਇਨ੍ਹਾਂ ਪਲਾਂ ਦੀ ਯਾਦ ਇੱਕ ਦੁਖਦਾਈ ਯਾਦ ਬਣ ਜਾਵੇਗੀ।ਡੀਸੀ ਸਾਗਰ ਸੇਤੀਆ ਨੂੰ ਇਹ ਦੁਖ ਅਸਹਿਣੀ ਹੋ ਸਕਦੀ ਹੈ, ਪਰ ਜਿਵੇਂ ਉਹ ਇਕ ਸਮਰਪਿਤ ਪੁੱਤਰ ਹਨ, ਉਮੀਦ ਹੈ ਕਿ ਉਹ ਆਪਣੇ ਮਾਪਿਆਂ ਦੀ ਇੱਛਾ ਅਨੁਸਾਰ ਨਿਭਾਉਂਦੇ ਰਹਿਣਗੇ ਆਪਣਾ ਫਰਜ਼ ਨਾ ਸਿਰਫ਼ ਇਕ ਅਧਿਕਾਰੀ ਵਜੋਂ, ਸਗੋਂ ਇਕ ਸੱਚੇ ਇਨਸਾਨ ਵਜੋਂ ਵੀ।

Moga Dc Sagar Setia Suffers Major Shock Father Passes Away Mother Passed Away 24 Days Ago


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App