ਨਵਾਂਸ਼ਹਿਰ ਦੇ ਲੰਗੜੋਆ ਪਿੰਡ ਨੇ ਬਦਲੀ ਆਪਣੀ ਕਿਸਮਤ, ਬਣਿਆ ਨਸ਼ਾ ਮੁਕਤ ਪਿੰਡ; ਮੁੱਖ ਮੰਤਰੀ ਮਾਨ ਨੇ ਪਿੰਡ ਨੂੰ ਦਿੱਤੀ ਵਧਾਈ

17/05/2025 | Public Times Bureau | Panjab

ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਲੰਗੜੋਆ ਤੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਖਾਸ ਗੱਲ ਇਹ ਸੀ ਕਿ ਲੰਗੜੋਆ ਪਿੰਡ, ਜੋ ਕਦੇ ਨਸ਼ੇ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਸੀ, ਨੇ ਖ਼ੁਦ ਨੂੰ ਨਸ਼ਾ ਮੁਕਤ ਪਿੰਡ ਐਲਾਨ ਕੀਤਾ। ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਖੁਦ ਪਿੰਡ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਇਸ ਨੂੰ ਦੂਜੀਆਂ ਪੰਚਾਇਤਾਂ ਲਈ ਇਕ ਪ੍ਰੇਰਨਾਦਾਇਕ ਉਦਾਹਰਨ ਦੱਸਿਆ।

ਮੁੱਖ ਮੰਤਰੀ ਤੋਂ ਸ਼ਲਾਘਾ ਕਰਵਾਉਣ ਵਾਲਾ ਪਿੰਡ ਲੰਗੜੋਆ ਪੰਜ ਸਾਲ ਪਹਿਲਾਂ ਤੱਕ ਨਸ਼ੇ ਦੀਆਂ ਅੰਨ੍ਹੀਆਂ ਗਲੀਆਂ ’ਚ ਫਸ ਕੇ ਰਹਿ ਗਿਆ ਸੀ, ਪਰ ਪਿੰਡ ਵਾਸੀਆਂ ਨੂੰ ਹੋਸ਼ ਆਇਆ ਅਤੇ ਪੰਚਾਇਤ ਤੇ ਪੁਲਿਸ ਦੇ ਸਹਿਯੋਗ ਨਾਲ ਪਿੰਡ ਖ਼ੁਦ ਨੂੰ ਬਦਲਣ ਦੇ ਯੋਗ ਹੋ ਗਿਆ। ਵਾਪਸੀ ਦਾ ਰਸਤਾ ਔਖਾ ਸੀ ਪਰ ਅਸੰਭਵ ਸੰਭਵ ਹੋ ਗਿਆ। ਇਹ ਲਗਪਗ ਛੇ ਸਾਲ ਪਹਿਲਾਂ ਹੋਇਆ ਸੀ। 38 ਸਾਲ ਦੀ ਉਮਰ ’ਚ ਲੰਗੜੋਆ ਪਿੰਡ ਦੇ ਸੁਸ਼ੀਲ ਕੁਮਾਰ ਨੂੰ ਦੂਜਾ ਵਿਆਹ ਕਰਨਾ ਪਿਆ।

ਦੋ ਵਾਰ ਵਿਚੌਲਿਆਂ ਨੇ ਵਿਆਹ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਕੁੜੀ ਦੇ ਪਰਿਵਾਰ ਨੇ ਪਿੰਡ ਦੇ ਨਾਮ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ। ਜ਼ਿਲ੍ਹੇ ਦੇ ਇਸ ਪਿੰਡ ਨੂੰ ਨਸ਼ਾ ਤਸਕਰਾਂ ਤੇ ਸ਼ਰਾਬੀਆਂ ਦਾ ਅੱਡਾ ਕਿਹਾ ਜਾਂਦਾ ਸੀ। ਨੇੜਲੇ ਇਲਾਕਿਆਂ ਦੀ ਤਾਂ ਗੱਲ ਹੀ ਛੱਡ ਦਿਓ, ਦੂਰ-ਦੁਰਾਡੇ ਦੇ ਲੋਕਾਂ ਨੇ ਵੀ ਇਸ ਪਿੰਡ ’ਚ ਆਪਣੀਆਂ ਧੀਆਂ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹੇ ਬਹੁਤ ਸਾਰੇ ਅਣਵਿਆਹੇ ਨੌਜਵਾਨ ਵੇਖਦੇ ਹੀ ਵੇਖਦੇ ਬਜ਼ੁਰਗ ਹੋ ਗਏ।

ਪੁਲਿਸ ਰਿਕਾਰਡ ਅਨੁਸਾਰ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ’ਚ ਲਗਪਗ ਦੋ ਸੌ ਨਸ਼ਾ ਤਸਕਰ ਰਹਿ ਰਹੇ ਸਨ। ਨਸ਼ੇੜੀਆਂ ਦੀ ਗਿਣਤੀ ਤਾਂ ਵੱਖਰੀ ਸੀ। ਭਾਵੇਂ ਪੁਲਿਸ ਨਾਕਾਬੰਦੀ 'ਤੇ ਕਿਸੇ ਨੂੰ ਵੀ ਛੱਡਿਆ ਜਾ ਸਕਦਾ ਸੀ, ਪਰ ਜੇ ਉੱਥੋਂ ਲੰਘਣ ਵਾਲਾ ਵਿਅਕਤੀ ਲੰਗੜੋਆ ਦਾ ਰਹਿਣ ਵਾਲਾ ਸੀ, ਤਾਂ ਉਸ ਦੀ ਗੱਡੀ ਦੀ ਜ਼ਰੂਰ ਤਲਾਸ਼ੀ ਲਈ ਜਾਂਦੀ ਸੀ। ਜਦੋਂ ਅਸੀਂ ਕਿਸੇ ਵੀ ਸਰਕਾਰੀ ਦਫ਼ਤਰ ਜਾਂਦੇ ਸੀ ਤਾਂ ਵੀ ਕੋਈ ਪਿੰਡ ਵਾਸੀਆਂ ਵੱਲ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਸੀ। ਸਰਪੰਚ ਗੁਰਦੇਵ ਕਹਿੰਦੇ ਹਨ ਕਿ ਪਿੰਡ ’ਚ ਹੋਰ ਨਸ਼ਿਆਂ ਦੀ ਵਰਤੋਂ ਪੰਜਾਹ-ਸੱਠ ਸਾਲਾਂ ਤੋਂ ਪ੍ਰਚਲਿਤ ਹੈ ਪਰ ਦਸ ਸਾਲ ਪਹਿਲਾਂ ਚਿੱਟੇ (ਹੀਰੋਇਨ) ਦੇ ਆਉਣ ਤੋਂ ਬਾਅਦ ਸਭ ਕੁਝ ਬਰਬਾਦ ਹੋ ਗਿਆ ਸੀ। ਪਿੰਡ ਦੇ ਮੁੰਡੇ ਨਸ਼ੇ ਦੀ ਦਲਦਲ ’ਚ ਡੁੱਬ ਕੇ ਖੋਖਲੇ ਹੋ ਗਏ। ਕਈ ਮਰ ਗਏ। ਪੁਲਿਸ ਨੇ ਉਸ ਨੂੰ ਦੱਸਿਆ ਸੀ ਕਿ ਪਿੰਡ ਦੇ 178 ਲੋਕਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ।

ਲਗਪਗ ਪੰਜ ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਨਸ਼ੇ ਦੀ ਅੰਨ੍ਹੀ ਗਲੀ ’ਚੋਂ ਬਾਹਰ ਆਉਣ ਦਾ ਫੈਸਲਾ ਕੀਤਾ। ਲਗਾਤਾਰ ਯਤਨਾਂ ਨੇ ਪੰਜ ਸਾਲਾਂ ਵਿੱਚ ਪਿੰਡ ਦਾ ਚਿਹਰਾ ਬਦਲ ਦਿੱਤਾ। ਪਿਛਲੇ ਪੰਜ ਸਾਲਾਂ ਤੋਂ ਪਿੰਡ ਦੇ ਲਗਪਗ ਸੱਤਰ ਨੌਜਵਾਨ ਇੰਗਲੈਂਡ ਜਾ ਰਹੇ ਹਨ ਤੇ ਉੱਥੇ ਕੰਮ ਕਰ ਰਹੇ ਹਨ। ਚਾਲੀ ਤੋਂ ਪੰਜਾਹ ਮੁੰਡੇ ਫੁੱਟਬਾਲ ਖੇਡ ਰਹੇ ਹਨ। ਉਨ੍ਹਾਂ ਵਿਚੋਂ ਕੁਝ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਟੀਮਾਂ ਵਿਚ ਵੀ ਹਿੱਸਾ ਲੈਂਦੇ ਹਨ। ਪਿਛਲੇ ਦੋ-ਤਿੰਨ ਸਾਲਾਂ ਤੋਂ ਪਿੰਡ ’ਚ ਡੋਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

Langroa Village Of Nawanshahr Changed Its Fate Became A Drug free Village Chief Minister Mann Congratulated The Village


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App