ਪੰਜਾਬੀ ਯੂਨੀਵਰਸਿਟੀ ਚ ਵਿੱਤੀ ਸੰਕਟ ਕਾਰਨ ਨਹੀਂ ਹੋ ਰਹੀ ਪੇਪਰ ਚੈਕਰਾਂ ਦੀ ਅਦਾਇਗੀ, ਨਤੀਜੇ ਕੱਢਣ ਚ ਦੇਰੀ

17/05/2025 | Public Times Bureau | Panjab

ਪ੍ਰੀਖਿਆ ਉਪਰੰਤ ਵਿਦਿਆਰਥੀਆਂ ਨੂੰ ਫੇਲ੍ਹ ਜਾਂ ਪਾਸ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਐਲਾਨ ਕਰਨ ਦੇ ਮਾਮਲੇ ‘ਚ ਫੇਲ੍ਹ ਹੋ ਗਈ ਹੈ। ਵਿੱਤੀ ਸੰਕਟ ਕਾਰਨ ਪੇਪਰ ਚੈਕਰਾਂ ਦੀ ਅਦਾਇਗੀ ਨਹੀਂ ਹੋ ਰਹੀ ਹੈ। ਜਿਸ ਕਰਕੇ ਸਮੇਂ ਸਿਰ ਪੇਪਰ ਚੈੱਕ ਨਹੀਂ ਹੋ ਰਹੇ। ਅਨੇਕਾ ਪ੍ਰੀਖਿਆਵਾਂ ਦੇ ਨਤੀਜੇ ਲਟਕ ਰਹੇ ਹਨ ਅਤੇ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ। ਸਾਲ 2024 ਦੇ ਸਮੈਸਟਰ ਤੇ ਸਪਲੀ ਵਾਲੇ ਨਤੀਜਿਆਂ ਦੀ ਉਡੀਕ ਅਜੇ ਪੂਰੀ ਨਹੀਂ ਹੋਈ ਹੈ ਤੇ ਅਗਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋ ਗਈਆਂ ਹਨ।

ਪੰਜਾਬੀ ਯੂਨੀਵਰਸਿਟੀ ਦਸੰਬਰ 2024 ਸਮੈਸਟਰ ਪ੍ਰੀਖਿਆਵਾਂ ਵਿਚੋਂ ਸਿਰਫ 30 ਤੋਂ 35 ਪ੍ਰਤੀਸ਼ਤ ਨਤੀਜੇ ਘੋਸ਼ਿਤ ਕਰ ਸਕੀ ਹੈ ਜਦੋਂਕਿ 70 ਤੋਂ 75 ਫੀਸਦ ਪੇਪਰਾਂ ਦੇ ਨਤੀਜੇ ਬਕਾਇਆ ਹਨ। ਉੱਤਰ ਕਾਪੀਆਂ ਦੇ ਮੁਲਾਂਕਣ ਦੀ ਹੁਣ ਤੱਕ ਦੀ ਕੁੱਲ ਬਕਾਇਆ ਅਦਾਇਗੀ 8 ਕਰੋੜ 76 ਲੱਖ ਰੁਪਏ ਦੇ ਕਰੀਬ ਹੈ। ਪ੍ਰੀਖਿਆਵਾਂ ਕਰਵਾਉਣ ਨਾਲ ਸਬੰਧਤ ਬਕਾਇਆ ਰਾਸ਼ੀ 02 ਕਰੋੜ ਰੁਪਏ ਹੈ। ਪੇਪਰ ਸੈਟਿੰਗ ਕਰਵਾਉਣ ਨਾਲ ਸਬੰਧਤ ਬਕਾਇਆ ਰਾਸ਼ੀ ਡੇਢ ਕਰੋੜ ਦੇ ਕਰੀਬ ਹੈ। ਪੇਪਰ ਚੈਕਿੰਗ ਦੀ ਪਿਛਲੀ ਅਦਾਇਗੀ ਨਾ ਹੋਣ ਕਰਕੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਦੇ ਪੇਪਰ ਚੈੱਕ ਕਰਨ ਤੋਂ ਮੂੰਹ ਮੋੜ ਲੱਗੇ ਹਨ। ਜਿਸ ਦਾ ਅਸਰ ਨਤੀਜਿਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ।

ਪ੍ਰੀਖਿਆ ਸ਼ਾਖਾ ਵਿਚ ਮੌਜੂਦਾ ਸਮੇਂ ਗੱਡੀਆਂ ਦੀ ਘਾਟ ਚੱਲ ਰਹੀ ਹੈ। ਜਿਸ ਕਰਕੇ ਚੱਕੇ ਹੋਏ ਪੇਪਰ ਵੀ ਯੂਨੀਵਰਸਿਟੀ ਤੱਕ ਪੁੱਜਣੇ ਔਖੇ ਹੋ ਗਏ ਹਨ। ਦੀਆਂ ਦੋ ਗੱਡੀਆਂ ਕੰਡਮ ਹੋ ਚੁੱਕੀਆਂ ਹਨ। 2022 ਵਿਚ ਰੱਦੀ ਵੇਚ ਕੇ ਕਮਾਈ ਦੀ ਰਾਸ਼ੀ ਵਿਚੋਂ ਦੋ ਨਵੀਆਂ ਗੱਡੀਆਂ ਖ੍ਰੀਦ ਲਈਆਂ ਪਰ ਪ੍ਰੀਖਿਆ ਸ਼ਾਖਾ ਦੇ ਰੂਟ ਅਨੁਸਾਰ ਇਹ ਗੱਡੀਆਂ ਨਾਕਾਫੀ ਹਨ। ਜਿਸ ਕਰਕੇ ਜਿਹੜੇ ਪੇਪਰ ਚੈੱਕ ਹੋ ਗਏ ਹਨ ਉਨਾਂ ਨੂੰ ਵੀ ਪੰਜਾਬੀ ਯੂਨੀਵਰਸਿਟੀ ਤੱਕ ਪੁੱਜਣ ਵਿਚ ਦੇਰੀ ਹੋ ਹੀ ਹੈ। ਇਥੇ ਹੀ ਬਸ ਨਹੀਂ ਉੱਤਰ ਕਾਪੀਆਂ ਦੀ ਪੁਨਰ ਮੁਲਾਂਕਣ ਦੇ ਲਈ ਟੇਪਾਂ, ਟ੍ਰਾਂਸਕ੍ਰਿਪਟਾਂ ਨੂੰ ਭੇਜਣ ਲਈ ਡਾਕ ਟਿਕਟਾਂ, ਸੈੱਟ ਕਰਵਾਏ ਪੇਪਰਾਂ ਨੂੰ ਪ੍ਰਿੰਟ ਕਰਵਾਉਣ ਲਈ ਕਾਟਰੇਜ਼ ਅਤੇ ਇਨਾਂ ਨੂੰ ਖ੍ਰੀਦਣ ਲਈ ਫੰਡਾਂ ਦੀ ਵੀ ਘਾਟ ਹੈ।

ਮੁਲਾਂਕਣ ਤੇ ਡਿਊਟੀਆਂ ਦੇ ਬਕਾਏ ਨਾ ਮਿਲਣ ਕਰਕੇ ਪੰਜਾਬੀ ਯੂਨੀਵਰਸਿਟੀ ਅਧੀਨ ਕਾਲਜਾਂ ਦੇ ਸਮੂਹ ਸਟਾਫ ਵਿਚ ਭਾਰੀ ਰੋਸ ਹੈ। ਕਾਲਜਾਂ ਦੇ ਸਟਾਫ ਵਲੋਂ ਲਿਖਤੀ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਨੂੰ ਬਕਾਇਆ ਰਾਸ਼ੀ ਦੀ ਅਦਾਇਗੀ ਦੀ ਮੰਗ ਕੀਤੀ ਹੈ ਪਰ ਕੋਈ ਹੱਲ ਨਹੀਂ ਹੋਇਆ ਹੈ। ਪੇਪਰ ਚੈੱਕ ਕਰਨ ਵਾਲੇ ਇਕ ਅਧਿਆਪਕ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਪੇਪਰ ਚੈਕਿੰਗ ਦੀ ਅਦਾਇਗੀ ਕਈ ਵਾਰ ਕਹਿਣਾ ਦੇ ਬਾਵਜੂਦ ਨਹੀਂ ਕਰ ਰਹੀ ਹੈ। ਇਸ ਲਈ ਹੁਣ ਚੈਕਿੰਗ ਦਾ ਕੰਮ ਵੀ ਪ੍ਰਭਾਵਿਤ ਹੋਣਾ ਸੁਭਾਵੀ ਹੈ। ਅਗਲੇ ਦਿਨਾਂ ਵਿਚ ਯੂਨੀਵਰਸਿਟੀ ਵਿਚ ਇਕੱਤਰਤਾ ਕਰਕੇ ਵਾਇਸ ਚਾਂਲਰ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਹੱਲ ਨਾ ਹੋਇਆ ਤਾਂ ਵੱਡਾ ਫੈਸਲਾ ਲਿਆ ਜਾਵੇਗਾ।

Due To Financial Crisis In Punjabi University Paper Checkers Are Not Being Paid There Is A Delay In Declaring Results


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App