ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾ ਦੇ ਮਾਮਲੇ 'ਚ ਜੀਐੱਸਟੀ ਨੰਬਰ ਰਾਹੀਂ ਨੱਪੀ ਮੈਥਾਨੌਲ ਨਾਲ ਭਰੇ ਟਰੱਕ ਦੀ ਪੈੜ

15/05/2025 | Public Times Bureau | Panjab

ਮਜੀਠਾ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 24 ਮੌਤਾਂ ਨੇ ਸਰਕਾਰ ਦੀ ਕਿਰਕਿਰੀ ਕਰਵਾ ਦਿੱਤੀ ਹੈ। ਭਾਵੇਂ ਪੁਲਿਸ ਪ੍ਰਸ਼ਾਸਨ ਮੁੱਖ ਦੋਸ਼ੀ ਸਮੇਤ ਦਸ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦਾ ਦਾਅਵਾ ਕਰ ਰਿਹਾ ਹੈ, ਪਰ ਮੁੱਢਲੀ ਪੁੱਛਗਿੱਛ ਤੇ ਰਿਪੋਰਟਾਂ ਮੁਤਾਬਿਕ ਇਹ ਤੱਥ ਸਾਹਮਣੇ ਆਇਆ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਬਿਨਾਂ ਰੋਕ ਟੋਕ ਤੋਂ ਮੈਥਾਨੌਲ ਕੈਮੀਕਲ ਸੂਬੇ ਵਿਚ ਪੁੱਜ ਰਿਹਾ ਹੈ। ਸੂਤਰ ਦੱਸਦੇ ਹਨ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮਜੀਠਾ ’ਚ ਵਾਪਰੀ ਘਟਨਾ ਅਤੇ ਪਿਛਲੇ ਸਾਲ ਸੰਗਰੂਰ ਵਿਖੇ ਵਾਪਰੀ ਘਟਨਾ ਦੇ ਲੱਛਣ ਇਕੋ ਜਿਹੇ ਹਨ। ਜ਼ਹਿਰੀਲੀ ਸ਼ਰਾਬ ਬਣਾਉਣ ਦੀ ਪ੍ਰੀਕਿਰਿਆ ਇਕੋ ਜਿਹੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਮੈਥਾਨੌਲ ਨੂੰ ਰੋਕਣ ਜਾਂ ਮੈਥਨੌਲ ਦੀ ਬਰਾਮਦੀ ਨੂੰ ਲੈ ਕੇ ਕਾਰਵਾਈ ਕਰਨ ਸਬੰਧੀ ਰਾਜ ਸਰਕਾਰ ਦੇ ਕੋਲ ਕੋਈ ਨਿਯਮ ਨਹੀਂ ਹੈ। ਮੈਥਨੌਲ ਸਬੰਧੀ ਰੂਲ ਬਣਾਉਣ ਦੇ ਅਧਿਕਾਰ ਕੇਂਦਰ ਸਰਕਾਰ ਕੋਲ ਹਨ।

ਸੂਬਾ ਸਰਕਾਰ ਲਈ ਰਾਹਤ ਭਰੀ ਖ਼ਬਰ ਇਹ ਹੈ ਕਿ ਆਬਕਾਰੀ ਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾਂ ਨਾਲ ਬੀਤੇ ਕੱਲ੍ਹ 600 ਲੀਟਰ ਦੇ ਕਰੀਬ ਮੈਥਨੌਲ ਕੈਮੀਕਲ ਵਾਲਾ ਟਰੱਕ, ਕੈਂਟਰ ਕਬਜ਼ੇ ਵਿਚ ਲਿਆ ਗਿਆ ਹੈ। ਜੇਕਰ ਇਹ ਕੈਮੀਕਲ ਸਬੰਧਤ ਥਾਂ ’ਤੇ ਪੁੱਜ ਜਾਂਦਾ ਤਾਂ ਹਜ਼ਾਰਾਂ ਲੀਟਰ ਸ਼ਰਾਬ ਬਣਾਈ ਜਾ ਸਕਦੀ ਸੀ। ਦੱਸਿਆ ਜਾਂਦਾ ਹੈ ਕਿ ਕਰ ਤੇ ਆਬਕਾਰੀ ਵਿਭਾਗ ਨੇ ਇਸ ਟਰੱਕ ਦੀ ਪੈੜ੍ਹ ਜੀ.ਐੱਸ.ਟੀ ਟਰੈਕ ਰਾਹੀਂ ਨੱਪੀ ਹੈ। ਮਜੀਠਾ ਦੀ ਘਟਨਾ ਵਾਪਰਨ ਬਾਅਦ ਕਰ ਤੇ ਆਬਕਾਰੀ ਵਿਭਾਗ ਮੈਥਾਨੌਲ ਦੀ ਐਂਟਰੀ ਬਾਰੇ ਰਿਕਾਰਡ ਦਾ ਨਿਰੀਖਣ ਕਰ ਰਹੇ ਸਨ ਤਾਂ ਜੀ.ਐੱਸ.ਟੀ ਨੰਬਰ ਰਾਹੀਂ ਦਿੱਲੀ ਤੋਂ ਪੰਜਾਬ ਵਿਚ ਮੈਥਾਨੌਲ ਆਉਣ ਦਾ ਪਤਾ ਲੱਗ ਗਿਆ, ਪਰ ਵਿਭਾਗ ਨੂੰ ਟਰੱਕ ਦਾ ਨੰਬਰ ਜਾਂ ਲੋਕੇਸ਼ਨ ਦਾ ਪਤਾ ਨਹੀਂ ਲੱਗਿਆ। ਫਿਰ ਵਿਭਾਗੀ ਅਧਿਕਾਰੀਆਂ ਨੇ ਜੀ.ਐੱਸ.ਟੀ ਨੰਬਰ ਰਾਹੀਂ ਟਰੱਕ ਦੀ ਬੂਕਿੰਗ ਦਾ ਸੁਰਾਗ ਲਗਾਇਆ ਤਾਂ ਵਿਭਾਗ ਨੂੰ ਪੂਰੀ ਜਾਣਕਾਰੀ ਮਿਲੀ ਤਾਂ ਮੁਸਤੈਦੀ ਵਰਤਦੇ ਹੋਏ ਪਟਿਆਲਾ ਜ਼ਿਲ੍ਹੇ ਵਿਚ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

In A Case Of Deaths Due To Toxic Alcohol A Truck Loaded With Methanol Was Traced Through Gst Number


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App