ਉੱਤਰੀ ਜ਼ਿਲ੍ਹੇ ਦੇ ਬੁਰਾੜੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ, 10ਵੀ CBSE ਦੇ ਨਤੀਜੇ ਵਿੱਚ 83 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਤੋਂ ਬਾਅਦ ਉਦਾਸ ਰਹਿਣ ਲੱਗਾ ਪਰ ਬਚੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਚੇ ਦਾ ਨਾਮ ਅਕਸ਼ਤ ਦਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਦਸਿਆ ਗਿਆ ਕਿ ਉਹ ਕੋਚਿੰਗ ਜਾਣ ਦਾ ਕਹਿ ਗਿਆ ਪਰ , ਘਰ ਦੀ ਛੱਤ 'ਤੇ ਸਟੋਰ ਰੂਮ ਪਹੁੰਚ ਗਿਆ ਅਤੇ ਉੱਥੇ ਹੀ ਫਾਹਾ ਲੈ ਲਿਆ। ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਅਕਸ਼ਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ 'ਤੇ ਪੜ੍ਹਾਈ ਲਈ ਦਬਾਅ ਨਹੀਂ ਪਾਇਆ। ਪੁਲਿਸ ਨੇ ਉਸਦਾ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕਰ ਰਹੀ ਹੈ। ਡਿਪਟੀ ਕਮਿਸ਼ਨਰ ਰਾਜਾ ਬੰਠੀਆ ਅਨੁਸਾਰ, ਮੰਗਲਵਾਰ ਰਾਤ ਨੂੰ ਲਗਪਗ 8 ਵਜੇ, ਉਨ੍ਹਾਂ ਨੂੰ ਬੁਰਾੜੀ ਦੇ ਸਰਕਾਰੀ ਹਸਪਤਾਲ ਤੋਂ ਸੂਚਨਾ ਮਿਲੀ ਕਿ ਇੱਕ ਵਿਦਿਆਰਥੀ ਨੇ ਫਾਹਾ ਲੈ ਲਿਆ ਹੈ। ਅਕਸ਼ਤ ਦੇ ਪਿਤਾ ਭੁਵਨੇਸ਼ ਕੁਮਾਰ ਪਾਲੀਵਾਲ ਡਾਕਟਰ ਲਾਲ ਪਾਥ ਲੈਬ ਵਿੱਚ ਜਨਰਲ ਮੈਨੇਜਰ ਹਨ, ਜਦੋਂ ਕਿ ਉਸਦੀ ਮਾਂ ਦਿੱਲੀ ਨਗਰ ਨਿਗਮ ਦੇ ਸਕੂਲ ਵਿੱਚ ਇੱਕ ਅਧਿਆਪਕਾ ਹੈ। ਅਕਸ਼ਤ ਨੇ ਮਾਡਲ ਟਾਊਨ ਦੇ ਇੱਕ ਮਸ਼ਹੂਰ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਵੇਲੇ, ਉਹ ਬੁਰਾੜੀ ਸਥਿਤ ਆਕਾਸ਼ ਇੰਸਟੀਚਿਊਟ ਵਿੱਚ ਮੈਡੀਕਲ ਦੀ ਤਿਆਰੀ ਕਰ ਰਿਹਾ ਸੀ। ਮੰਗਲਵਾਰ ਨੂੰ ਨਤੀਜੇ ਆਉਣ ਤੋਂ ਬਾਅਦ ਉਹ ਉਦਾਸ ਸੀ। ਦੁਪਹਿਰ ਤਿੰਨ ਵਜੇ ਦੇ ਕਰੀਬ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਕੋਚਿੰਗ ਜਾ ਰਿਹਾ ਹੈ।
ਕੋਚਿੰਗ ਜਾਣ ਦੀ ਬਜਾਏ, ਉਹ ਛੱਤ 'ਤੇ ਸਟੋਰ ਰੂਮ ਵਿੱਚ ਗਿਆ ਅਤੇ ਸਕਾਰਫ਼ ਨਾਲ ਫਾਹਾ ਲੈ ਲਿਆ। ਜਦੋਂ ਉਸਦੀ ਮਾਂ ਨੇ ਸ਼ਾਮ 4.30 ਵਜੇ ਦੇ ਕਰੀਬ ਉਸਨੂੰ ਫ਼ੋਨ ਕੀਤਾ ਤਾਂ ਉਸਨੇ ਫ਼ੋਨ ਨਹੀਂ ਚੁੱਕਿਆ। ਮਾਂ ਨੇ ਕੋਚਿੰਗ ਟੀਚਰ ਨੂੰ ਫ਼ੋਨ ਕੀਤਾ। ਪਤਾ ਲੱਗਾ ਕਿ ਉਹ ਉੱਥੇ ਨਹੀਂ ਹੈ। ਇਸ ਤੋਂ ਬਾਅਦ ਮਾਂ ਨੂੰ ਸ਼ੱਕ ਹੋਇਆ। ਜਦੋਂ ਉਹ ਛੱਤ ਵੱਲ ਗਈ, ਤਾਂ ਛੱਤ ਦਾ ਕੁੰਡਾ ਅੰਦਰੋਂ ਬੰਦ ਸੀ। ਮਾਂ ਗੁਆਂਢੀ ਦੀ ਛੱਤ ਤੋਂ ਪਹੁੰਚੀ। ਕਮਰੇ ਵਿੱਚ ਆਪਣੇ ਪੁੱਤਰ ਨੂੰ ਫੰਦੇ ਨਾਲ ਲਟਕਦਾ ਦੇਖ ਕੇ ਉਹ ਆਪਣੇ ਹੋਸ਼ ਗੁਆ ਬੈਠੀ। ਫਾਂਸੀ ਤੋਂ ਹੇਠਾਂ ਉਤਾਰਨ ਤੋਂ ਬਾਅਦ, ਪੁੱਤਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Unhappy With 83 Marks In Cbse Exam Class 10 Student Commits Suicide
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)