ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ। ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਨਗਰ ਨਿਗਮ ਵਿੱਚ ਵੱਡਾ ਐਕਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਵਿਜਲੈਂਸ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਨੇ।
ਇਸ ਵਿਚਾਲੇ ਵਿਜਲੈਂਸ ਦੀ ਟੀਮ ਨੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿੱਚ ਦਬਿਸ਼ ਦਿੱਤੀ ਹੈ। ਪਤਾ ਲੱਗਿਆ ਹੈ ਕਿ ਉਕਤ ਅਧਿਕਾਰੀ ਮੌਜੂਦਾ ਸਮੇਂ ਵਿੱਚ ਜਲੰਧਰ ਵੈਸਟ ਵਿੱਚ ਤੈਨਾਤ ਸੀ, ਇਸ ਤੋਂ ਪਹਿਲਾਂ ਉਕਤ ਅਧਿਕਾਰੀ ਜਲੰਧਰ ਸੈਂਟਰਲ ਹਲਕੇ ਵਿੱਚ ਤੈਨਾਤ ਸੀ।
ਜਾਣਕਾਰੀ ਅਨੁਸਾਰ ਉਕਤ ਅਧਿਕਾਰੀ ਦੇ ਕਾਰਜਕਾਲ ਵਿੱਚ ਬਿਲਡਿੰਗਾਂ ਦੇ ਨਿਰਮਾਣ ਵਿੱਚ ਜ਼ਬਰਦਸਤ ਧਾਂਦਲੀ ਹੋਈ ਹੈ ਸੂਤਰਾਂ ਅਨੁਸਾਰ ਵਿਜਲੈਂਸ ਟੀਮ ਨੇ ਏਟੀਪੀ ਸੁਖਦੇਵ ਵਸ਼ਿਸ਼ਟ ਤੋਂ ਪੁੱਛਗਿਛ ਤੋਂ ਬਾਅਦ ਅਚਾਨਕ ਵਿਜੀਲੈਂਸ ਟੀਮਾਂ ਸ਼ਹਿਰ ਵਿੱਚ ਰੇਡ ਕਰਨ ਲਈ ਨਿਕਲਿਆਂ ਨੇ।
ਚਰਚਾ ਹੈ ਕਿ ਜੇਕਰ ਉਕਤ ਅਧਿਕਾਰੀ ਕੋਲੋਂ ਨਿਰਪੱਖ ਜਾਂਚ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਪੋਲੀਟੀਕਲ ਆਗੂਆਂ ਤੇ ਇਹ ਵੀ ਵਿਜੀਲੈਂਸ ਦਾ ਸ਼ਿਕੰਜਾ ਕਸਿਆ ਜਾਵੇਗਾ। ਇਸ ਵਿਚਾਲੇ ਪਾਤਾ ਲੱਗਿਆ ਹੈ ਕਿ ਏਟੀਪੀ ਸੁਖਦੇਵ ਸਿੰਘ ਜਲੰਧਰ ਸੈਂਟਰਲ ਦੇ ਨੇਤਾ ਜੀ ਦਾ ਬੇਹਦ ਕਰੀਬੀ ਹੈ।
Vigilance Conducts Major Raid In Jalandhar Senior Municipal Corporation Official Detained
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)