ਕਿੱਕਰ ਬਾਜ਼ਾਰ ਵਿੱਚ ਬੰਬੇ ਫਰਨੀਚਰ ਹਾਊਸ ਵਿੱਚ ਲੱਗੀ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

14/05/2025 | Public Times Bureau | Panjab

ਮੰਗਲਵਾਰ ਦੇਰ ਸ਼ਾਮ ਸ਼ਹਿਰ ਦੇ ਕਿੱਕਰ ਬਾਜ਼ਾਰ ਵਿੱਚ ਬੰਬੇ ਫਰਨੀਚਰ ਹਾਊਸ ਵਿੱਚ ਅੱਗ ਲੱਗ ਗਈ। ਅੱਗ ਇਨੀ ਭਿਆਨਕ ਸੀ ਕਿ ਕਿੱਕਰ ਬਾਜ਼ਾਰ ਦੇ ਲੋਕਾਂ ਵਿੱਚ ਡਰਦਾ ਮਾਹੌਲ ਪੈਦਾ ਹੋ ਗਿਆ। ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਚੌਥੀ ਮੰਜ਼ਿਲ ਤੇ ਲੱਗੀ ਹੋਣ ਕਾਰਨ ਵਿਭਾਗ ਬਹੁਤਾ ਯਤਨ ਕਾਮਯਾਬ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਸਮੇਂ ਕਿੱਕਰ ਬਾਜ਼ਾਰ ਵਿੱਚ ਸਥਿਤ ਬੰਬੇ ਫਰਨੀਚਰ ਹਾਊਸ ਦੀ ਚੌਥੀ ਮੰਜ਼ਿਲ ਤੇ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਨੂੰ ਇਸ ਦਾ ਪਤਾ ਲੱਗਾ, ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ ਤਿੰਨ ਤੋਂ ਚਾਰ ਅੱਗ ਬਝਾਊ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ। ਅੱਗ ਇਨੀ ਭਿਆਨਕ ਸੀ ਕੇ ਦੂਜੇ ਪਾਸੇ ਗਲੀ ਵਿੱਚ ਹੋਰ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਿੱਕਰ ਬਾਜ਼ਾਰ ਵਿੱਚ ਡਰ ਦਾ ਦਾ ਮਾਹੌਲ ਬਣਿਆ ਰਿਹਾ। ਆਸੇ ਪਾਸੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।

Fire Breaks Out At Bombay Furniture House In Kikar Bazaar Loss Of Lakhs Feared


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App