ਭਿਆਨਕ ਸੜਕ ਹਾਦਸੇ 'ਚ ਸਾਬਕਾ ਸੂਬੇਦਾਰ ਤੇ ਪਤਨੀ ਦੀ ਮੌਤ, ਤੇਜ਼ ਰਫਤਾਰ ਸਕਾਰਪੀਓ ਤੇ ਸਕੂਟੀ ਵਿਚਾਲੇ ਹੋਈ ਜ਼ਬਰਦਸਤ ਟੱਕਰ

13/05/2025 | Public Times Bureau | Panjab

ਸੋਮਵਾਰ ਬਾਅਦ ਦੁਪਹਿਰ ਦੀਨਾਨਗਰ ਬਾਈਪਾਸ ਉੱਤੇ ਪਿੰਡ ਲੋਹਗੜ੍ਹ ਦੇ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ ਸਕੂਟੀ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਭਾਰਤੀ ਫ਼ੌਜ ਦੇ ਰਿਟਾਇਰ ਸੂਬੇਦਾਰ ਕਰਤਾਰ ਚੰਦ (75) ਪੁੱਤਰ ਦੱਤੋ ਰਾਮ ਵਾਸੀ ਰਾਵਲ ਅਤੇ ਉਸਦੀ ਪਤਨੀ ਸ਼ਾਂਤੀ ਦੇਵੀ (70) ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਰਤਾਰ ਚੰਦ ਅਤੇ ਉਸਦੀ ਪਤਨੀ ਸ਼ਾਂਤੀ ਦੇਵੀ ਦੋਵੇਂ ਹੀ ਅਪਣੀ ਬੇਟੀ ਕੋਲ ਪਿੰਡ ਕੋਠੇ ਲੋਹਗੜ੍ਹ ਵਿਖੇ ਆਏ ਹੋਏ ਸਨ ਅਤੇ ਬਾਅਦ ਦੁਪਹਿਰ ਉਹ ਜਿਵੇਂ ਹੀ ਅਪਣੀ ਸਕੂਟੀ ਪੀਬੀ 04ਕਿਊ 5656 ਤੇ ਸਵਾਰ ਹੋ ਕੇ ਕੋਠੇ ਲੋਹਗੜ੍ਹ ਤੋਂ ਨੇੜਲੇ ਪਿੰਡ ਲੋਹਗੜ੍ਹ ਵਿਖੇ ਰਹਿੰਦੇ ਅਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਲਈ ਰਵਾਨਾ ਹੋਏ ਤਾਂ ਰਾਵੀ ਪੈਲੇਸ ਦੇ ਨਜਦੀਕ ਬਾਈਪਾਸ ਨੂੰ ਪਾਰ ਕਰਦੇ ਸਮੇਂ ਗੁਰਦਾਸਪੁਰ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਪੀਬੀ ਪੀਬੀ 77ਏ 7989 ਨੇ ਉਹਨਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਜਿਸ ਨਾਲ ਦੋਵੇਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜਦਿਆਂ ਹਾਦਸਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਹਾਦਸੇ ਵਿੱਚ ਮਾਰੇ ਗਏ ਕਰਤਾਰ ਚੰਦ ਦੇ ਸਾਂਢੂ ਰਿਟਾ. ਡੀਐਸਪੀ ਕਰਮਚੰਦ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਉਸਦਾ ਸਾਂਢੂ ਕਰਤਾਰ ਚੰਦ ਅਤੇ ਉਸਦੀ ਪਤਨੀ ਅਪਣੀ ਬੇਟੀ ਕੋਲ ਕੋਠੇ ਲੋਹਗੜ੍ਹ ਵਿਖੇ ਬੀਤੇ ਕੱਲ੍ਹ ਦੇ ਆਏ ਹੋਏ ਸਨ ਅਤੇ ਅੱਜ ਦੁਪਹਿਰ ਨੂੰ ਉਸਨੂੰ ਫੋਨ ਆਇਆ ਕਿ ਉਹ ਉਸਨੂੰ ਮਿਲਣ ਲਈ ਉਸਦੇ ਘਰ ਆ ਰਹੇ ਹਨ। ਜਿਸ ਮਗਰੋਂ ਉਹ ਦੋਵਾਂ ਦੇ ਆਉਣ ਦਾ ਇੰਤਜਾਰ ਕਰਦਾ ਰਿਹਾ ਪਰ ਹੁਣ ਪਤਾ ਲੱਗਾ ਕਿ ਇਹ ਭਾਣਾ ਵਾਪਰ ਗਿਆ ਹੈ।

Former Subedar And His Wife Died In A Terrible Road Accident A Violent Collision Between A High speed Scorpio And A Scooty


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App