ਮੰਗਲਵਾਰ ਦਿਨ ਚੜ੍ਹਦੇ ਹੀ ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਦੇ ਨਵ ਨਿਯੁਕਤ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਪੁਲਿਸ ਟੀਮ ਨੇ ਸੁੱਖਾ ਧੁੰਨਾ ਗੈਂਗ ਦਾ ਗੁਰਗਾ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫ਼ਰਾਜ਼ ਆਲਮ ਨੇ ਮੌਕੇ 'ਤੇ ਪੁੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਡੱਲੇਵਾਲ ਦੀ ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਸੁੱਖਾ ਧੁੰਨਾ ਗੈਂਗ ਦਾ ਕੋਈ ਗੁਰਗਾ ਇਸ ਇਲਾਕੇ ਵਿੱਚ ਵੱਡੇ ਕਰਾਈਮ ਨੂੰ ਅੰਜ਼ਾਮ ਦੇਣ ਵਾਲਾ ਹੈ। ਤਾਂ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਸਾਰੀ ਰਾਤ ਚੌਕਸੀ ਵਰਤਦਿਆਂ ਦਿਨ ਚੜ੍ਹੇ ਵਿਧਾਤਾ- ਟੱਲੇਵਾਲ ਲਿੰਕ ਰੋਡ 'ਤੇ ਖੁਦ ਨਾਕਾ ਲਗਾਇਆ ਹੋਇਆ ਸੀ ਜਦ ਉਥੇ ਬਿਨ੍ਹਾਂ ਨੰਬਰੀ ਪਲਟੀਨਾ ਮੋਟਰਸਾਈਕਲ ਆਉਂਦੇ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ।
ਜਿਸ 'ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਸੁੱਖਾ ਧੁੰਨਾ ਗੈਂਗ ਦਾ ਗੁਰਗਾ ਗੈਂਗਸਟਰ ਲਵਪ੍ਰੀਤ ਸਿੰਘ ਜੈਂਡੋ ਵਾਸੀ ਮਹਿਲ ਖੁਰਦ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਜਿਸ ਤੋਂ ਇੱਕ ਪਿਸਤੌਲ ਜਿੰਦਾ ਕਾਰਤੂਸ ਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਐਸਐਸਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2023 ਵਿੱਚ ਗੰਗੈਸਟਰ ਲੱਭਪ੍ਰੀਤ ਸਿੰਘ ਜੈਂਡੋ ਅਰਮੀਨੀਆ ਰਾਹੀਂ ਦੁਬਈ ਚਲਾ ਗਿਆ ਸੀ ਤੇ ਇੱਕ ਸਾਲ ਬਾਅਦ 2024 ਚ ਉਹ ਪੰਜਾਬ ਵਾਪਸ ਪਰਤਿਆ ਸੀ। ਉਸ ਖਿਲਾਫ ਇਰਾਦਾ ਕਤਲ ਆਰਮਜ ਤੇ ਫਰੋਤੀ ਦੇ ਮਾਮਲੇ ਦਰਜ ਹਨ।
Gunfight Breaks Out Between Barnala Police And Gangster Sukha Dhunna Gang Leader Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)