ਪਟਾਕੇ ਲੈਕੇ ਦੇਣ ਦੇ ਬਹਾਨੇ ਗੁਆਂਢੀ ਵੱਲੋਂ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਕੀਤੇ ਬਰਾਮਦ

05/11/2024 | Public Times Bureau | Panjab

ਦੀਵਾਲੀ ਤਿਉਹਾਰ ’ਤੇ ਪਟਾਕੇ ਲੈ ਕੇ ਦੇਣ ਬਹਾਨੇ ਪਿੰਡ ਸ਼ਤਾਬਗਡ਼੍ਹ ਦੇ 2 ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲੇ ਵਿਚ ਮਾਛੀਵਾਡ਼ਾ ਪੁਲਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਇਨ੍ਹਾਂ ਨੂੰ ਬਰਾਮਦ ਕਰ ਲਿਆ ਹੈ। ਅੱਜ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਸ਼ਤਾਬਗਡ਼੍ਹ ਦੇ ਵਾਸੀ ਸੰਜੂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 31 ਅਕਤੂਬਰ ਨੂੰ ਉਸਦੇ 2 ਬੱਚੇ ਅਜੈ ਤੇ ਵਿਜੈ ਨੂੰ ਗੁਆਂਢ ਵਿਚ ਰਹਿੰਦਾ ਅਰਜਨ ਪਟਾਕੇ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਅਤੇ ਦੇਰ ਰਾਤ ਘਰ ਵਾਪਸ ਨਾ ਆਇਆ। ਮਾਛੀਵਾਡ਼ਾ ਪੁਲਸ ਨੇ ਇਸ ਮਾਮਲੇ ਵਿਚ ਅਗਵਾਕਾਰ ਅਰਜਨ ਦੇ ਖਿਲਾਫ਼ ਮਾਮਲਾ ਦਰਜ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰਜਨ ਬੱਚਿਆਂ ਨੂੰ ਲੈ ਕੇ ਬਾਹਰਲੇ ਸੂਬੇ ਵਿਚ ਭੱਜਣ ਦੀ ਫਿਰਾਕ ਵਿਚ ਸੀ ਜਿਸ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਜਿਸ ਕੋਲੋਂ ਬੱਚੇ ਬਰਾਮਦ ਕਰ ਲਏ ਗਏ। ਡੀਐੱਸਪੀ ਨੇ ਖਦਸ਼ਾ ਪ੍ਰਗਟਾਇਆ ਕਿ ਮੁਲਜ਼ਮ ਅਰਜਨ ਵਲੋਂ ਬੱਚਿਆਂ ਨੂੰ ਅਗਵਾ ਕਰਨ ਦਾ ਉਦੇਸ਼ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਜਾਂ ਇਨ੍ਹਾਂ ਨੂੰ ਵੇਚਣਾ ਹੋ ਸਕਦਾ ਹੈ, ਬਾਕੀ ਇਸ ਤੋਂ ਪੁੱਛਗਿੱਛ ਜਾਰੀ ਹੈ। ਅੱਜ ਪੁਲਸ ਵਲੋਂ ਬੱਚਿਆਂ ਨੂੰ ਉਸਦੇ ਪਿਤਾ ਸੰਜੂ ਦੇ ਸਪੁਰਦ ਕਰ ਦਿੱਤਾ। ਪਿਤਾ ਸੰਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਛੀਵਾਡ਼ਾ ਪੁਲਸ ਨੇ ਪੂਰੀ ਮੁਸ਼ਤੈਦੀ ਵਰਤੀ ਅਤੇ ਉਸਦੇ ਬੱਚਿਆਂ ਨੂੰ ਪਰਿਵਾਰ ਨਾਲ ਮਿਲਾ ਦਿੱਤਾ। ਉਸਨੇ ਕਿਹਾ ਕਿ ਉਹ ਪੁਲਸ ਜ਼ਿਲਾ ਖੰਨਾ ਦੀ ਸਮੁੱਚੀ ਟੀਮ ਜਿਸ ਨੇ ਬੱਚੇ ਬਰਾਮਦ ਕਰਨ ਵਿਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ, ਉਨ੍ਹਾਂ ਦਾ ਧੰਨਵਾਦੀ ਹੈ।

The Children Kidnapped By The Neighbor On The Pretext Of Taking Firecrackers Were Recovered By The Police


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App