ਜਲਧੰਰ ਦਾ ਨਾਨਕ ਸਰੂਪ ਢਾਬਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ, ਜਿਥੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਔਰਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਖੋਲ੍ਹੇ ਗਏ ਢਾਬੇ 'ਤੇ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਹੈ ਤੇ ਮੁਰਗਾ ਖਿਲਾਇਆ ਜਾ ਰਿਹਾ ਸੀ ਇਸ ਸਬੰਧੀ ਜਾਣਕਾਰੀ ਜਦੋਂ ਨਿਹੰਗ ਸਿੰਘਾਂ ਕੋਲ ਪਹੁੰਚੀ ਤਾਂ ਉੱਥੇ ਹੰਗਾਮਾ ਹੋ ਗਿਆ। ਇਹ ਮਾਮਲਾ ਜਲੰਧਰ ਦੇ ਗੁਰੂ ਤੇਗ ਬਹਾਦੁਰ ਨਗਰ ਦਾ ਦੱਸਿਆ ਜਾ ਰਿਹਾ ਹੈ। ਗੱਲਬਾਤ ਦੌਰਾਨ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਾਨੂੰ ਕਿਸੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਜਲੰਧਰ ਦੇ ਮੈਂਬਰੋ ਚੌਂਕ ਦੇ ਕੋਲ ਇਕ ਮਹਿਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਢਾਬਾ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਸ ਵੱਲੋਂ ਲੋਕਾਂ ਨੂੰ ਮੀਟ, ਮੱਛੀ, ਆਂਡੇ ਅਤੇ ਸ਼ਰਾਬ ਦਾ ਸੇਵਨ ਕਰਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਮਹਿਲਾ ਵੱਲੋਂ ਬੋਰਡ ਲਗਾਇਆ ਗਿਆ ਹੈ।
ਜਿਸਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਗਿਆ ਹੈ ਅਤੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਹ ਤੁਸੀਂ ਕਿਉਂ ਕੀਤਾ ਤਾਂ ਉਨ੍ਹਾਂ ਵੱਲੋਂ ਕਿਸੇ ਵੀ ਤਰੀਕੇ ਦਾ ਠੋਸ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਇਸ ਮਹਿਲਾ ਨੇ ਕੀਤਾ ਹੈ ਇਸ ਨੂੰ ਇਸ ਦੀ ਬਣਦੀ ਸਜ਼ਾ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ।ਇਸ ਮਾਮਲੇ ਸਬੰਧੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਹਿਲਾ। ਵੱਲੋਂ ਆਪਣੇ ਹੋਟਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਜੋਂ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਮਾਸ ਮਦੀਰਾ ਦਾ ਸੇਵਨ ਕਰਾਇਆ ਜਾਂਦਾ ਸੀ । ਜਿਸ ਨੂੰ ਨਿਹੰਗ ਸਿੰਘਾਂ ਨੇ ਰੋਕਿਆ ਅਤੇ ਅਸੀਂ ਉਸ ਬੀਬੀ ਨੂੰ ਥਾਣੇ ਦੇ ਵਿੱਚ ਲੈ ਕੇ ਆਏ ਹਾਂ। ਜਿਸ ਦੇ ਨਾਲ ਨਿਹੰਗ ਸਿੰਘਾਂ ਨੂੰ ਬਿਠਾ ਕੇ ਗੱਲਬਾਤ ਕਾਰਵਾਈ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬੀਬੀ ਨੂੰ ਚਿਤਾਵਨੀ ਦੇ ਕੇ ਮੁਆਫ ਕਰ ਦਿੱਤਾ। ਕਿ ਉਹ ਅੱਜ ਤੋਂ ਬਾਅਦ ਆਜਿਹਾ ਨਹੀ ਕਰੇਗੀ ।
After Opening A Dhaba In The Name Of Baba Nanak The Woman Was Serving Alcohol And Eating Meat To The People Nihang Singh Reached The Spot
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)