ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਟੈਂਕੀ ’ਤੇ ਬੈਠੇ ਈਟੀਟੀ 5994 ਭਰਤੀ ਦੇ ਦੋ ਉਮੀਦਵਾਰਾਂ ਵਿਚੋਂ ਇੱਕ ਉਮੀਦਵਾਰ ਆਦਰਸ਼ ਅਬੋਹਰ ਨੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਸਮਾਂ ਰਹਿੰਦਿਆਂ ਉਸ ਦੇ ਨਾਲ ਬੈਠੇ ਸਾਥੀ ਅਨਮੋਲ ਬੱਲੂਆਣਾ ਨੇ ਬਚਾਅ ਲਿਆ। ਦੱਸਣਯੋਗ ਹੈ ਕਿ ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਦੋ ਉਮੀਦਵਾਰ ਪਿਛਲੇ 11 ਦਿਨਾਂ ਟੈਂਕੀ ਉਪਰ ਬੈਠੇ ਹਨ। ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਉਕਤ ਭਰਤੀ ਲਈ ਅਗਲਾ ਪ੍ਰੋਸੈਸ ਸ਼ੁਰੂ ਨਹੀ ਕਰ ਰਹੀ। ਜਿਸ ਤੋਂ ਦੁਖੀ ਹੋ ਕੇ ਟੈਂਕੀ ’ਤੇ ਬੈਠੇ ਉਮੀਦਵਾਰ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬੰਟੀ ਕੰਬੋਜ, ਬਲਿਹਾਰ ਸਿੰਘ, ਕੁਲਵਿੰਦਰ ਬਰੇਟਾ, ਡਾ. ਪਰਵਿੰਦਰ ਸਿੰਘ ਲਾਹੌਰੀਆ, ਹਰੀਸ਼ ਫਾਜਿਲਕਾ ਅਤੇ ਪ੍ਰਗਟ ਬੋਹਾ ਨੇ ਦੱਸਿਆ ਕਿ 29 ਸਤੰਬਰ 2024 ਤੋਂ ਪਿੰਡ ਗੰਭੀਰਪੁਰ ਵਿਖੇ ਸ਼ੁਰੂ ਕੀਤਾ ਰੋਸ ਧਰਨਾ ਅੱਜ 18ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰੋਜਾਨਾ ਇਸੇ ਹੀ ਰਸਤੇ ਰਾਹੀਂ ਗੱਡੀ ਵਿੱਚ ਬੈਠ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਨੂੰ ਟੈਂਕੀ ਉਪਰ ਬੈਠੇ ਦੋ ਨੌਜਵਾਨ ਅਤੇ ਹੇਠਾਂ ਧਰਨਾ ਲਗਾਈ ਬੈਠੇ ਯੂਨੀਅਨ ਨੁਮਾਇੰਦੇ ਦਿਖਾਈ ਨਹੀ ਦਿੰਦੇ। ਇਸ ਸਭ ਤੋਂ ਪਰੇਸ਼ਾਨ ਹੋ ਕੇ ਟੈਂਕੀ ’ਤੇ ਬੈਠੇ ਸਾਥੀ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ ਹੈ।
ਆਗੂਆਂ ਨੇ ਆਖਿਆ ਕਿ ਉਕਤ ਭਰਤੀ ਲਈ ਚੁਣੇ ਗਏ ਉਮੀਦਵਾਰਾਂ ਦੀ ਸਿਲੈਕਸ਼ਨ ਲਿਸਟ 1 ਸਤੰਬਰ 2024 ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ ਪਰ ਅੱਜ 47 ਦਿਨ ਬੀਤਣ ਦੇ ਬਾਵਜੂਦ ਵੀ ਜੁਆਇਨ ਨਹੀ ਕਰਵਾਇਆ ਜਾ ਰਿਹਾ। ਜਿਸ ਕਾਰਨ ਸਮੁੱਚੇ ਕਾਡਰ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਈਟੀਟੀ 5994 ਭਰਤੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਸਕੂਲਾਂ ਵਿੱਚ ਜੁਆਇਨ ਕਰਵਾਉਣਾ ਚਾਹੀਦਾ ਹੈ।
Attempted Self immolation By An Unemployed Teacher Sitting On A Tank Two Ett Tet Pass Candidates Have Been Sitting On A Tank For 11 Days
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)