ਪਿੰਡ ਬੂਟ ਦੇ ਨਸ਼ਾ ਤਸਕਰ ਦੀ 64 ਲੱਖ 44 ਹਜ਼ਾਰ ਦੀ ਜਾਇਦਾਦ ਫਰੀਜ਼, ਘਰ ਦੇ ਬਾਹਰ ਚਪਕਾਇਆ ਪੋਸਟਰ

27/08/2024 | Public Times Bureau | panjab

ਸੁਭਾਨਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਕਪੂਰਥਲਾ ਦੇ ਐਸਐਸਪੀ ਵਤਸਲਾ ਗੁਪਤਾ ਦੇ ਹਦਾਇਤਾਂ ਅਨੁਸਾਰ ਸਬ ਡਿਵੀਜ਼ਨ ਭੁਲੱਥ ਦੇ ਡੀਐਸਪੀ ਕਰਨੈਲ ਸਿੰਘ ਪੀਸੀਐਸ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਬੂਟ ਦੇ ਨਸ਼ਾ ਤਸਕਰ ਦੀ 64ਲੱਖ 44 ਹਜ਼ਾਰ ਰੁਪਏ ਦੀ ਪ੍ਰਾਪਰਟੀ ਸੀਲ ਕੀਤੀਜ਼ਿਕਰਯੋਗ ਹੈ ਕਿ ਗੋਰਾ ਸਿੰਘ ਵਾਸੀ ਬੂਟ ਤੇ 2013 ਚ ਐਨਡੀਪੀਐਸ ਐਕਟ ਤਹਿਤ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।ਜਿਸ ਸਬੰਧੀ ਤਹਿਤ ਦੋਸ਼ੀ ਦਾ ਕੇਸ ਤਿਆਰ ਕੀਤਾ ਗਿਆ ਹੈ ਇਸ ਸਬੰਧੀ ਸਬ ਡਿਵੀਜ਼ਨ ਭੁਲੱਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਕਿ ਨਸ਼ੇ ਦੇ ਕਾਰੋਬਾਰ ਤੋਂ ਗੋਰਾ ਸਿੰਘ ਵਾਸੀ ਬੂਟ ਨੇ ਪ੍ਰਾਪਰਟੀ ਬਣਾਈ ਹੈ।

ਸਰਕਾਰੀ ਸਬੰਧਿਤ ਅਥਾਰਟੀ ਦੇ ਹੁਕਮਾਂ ਅਨੁਸਾਰ ਸਾਰੀ ਕਾਰਵਾਈ ਮੁਕੰਮਲ ਕਰਕੇ ਪਿੰਡ ਬੂਟ ਵਿੱਚ ਪਹੁੰਚ ਕੇ ਨਸ਼ੇ ਦੇ ਕਾਰੋਬਾਰ ਤੋਂ ਗੋਰਾ ਸਿੰਘ ਨੇ ਕੁੱਲ 64ਲੱਖ 44 ਹਜ਼ਾਰ ਰੁਪਏ ਦੀ ਪ੍ਰਾਪਰਟੀ ਬਣਾਈ ਜਿਸ ਚ ਘਰ ਦੀ ਕੀਮਤ 61ਲੱਖ 14 ਹਜ਼ਾਰ ਰੁਪਏ ਅਤੇ 3ਲੱਖ 30ਹਜ਼ਾਰ ਦੇ ਵਹੀਕਲਾਂ ਦੀ ਕੀਮਤ ਹੈ,ਸਭ ਸ਼ੀਲ ਕਰ ਦਿੱਤੀ ਗਈ ਹੈ।ਜਿਸ ਤੋਂ ਬਾਅਦ ਇਹ ਜਾਇਦਾਦ ਖਰੀਦੀ ਜਾਂ ਵੇਚੀ ਨਹੀਂ ਜਾ ਸਕੇਗੀ। ਇਸ ਕੰਮ ਨੂੰ ਨੇਪਰੇ ਚਾੜਨ ਵਾਸਤੇ ਡੀਐਸਪੀ ਭੁਲੱਥ ਕਰਨੈਲ ਸਿੰਘ ਅਤੇ ਥਾਣਾ ਸੁਭਾਨਪੁਰ ਮੁੱਖੀ ਐਸਆਈ ਕੰਵਰਜੀਤ ਸਿੰਘ ਬੱਲ ਸਮੇਤ ਪੁਲਿਸ ਪਾਰਟੀ ਦੀ ਨਿਗਰਾਨੀ ਹੇਠ ਮੌਕੇ ਤੇ ਪਹੁੰਚ ਕੇ ਇਨ੍ਹਾਂ ਜਾਇਦਾਦਾਂ ਦੇ ਬਾਹਰ ਪੋਸਟਰ ਲਗਾ ਦਿੱਤਾ ਗਿਆ ਹੈ।ਇਸ ਮੋਕੇ ਚੌਕੀ ਇੰਚਾਰਜ ਬਾਦਸ਼ਾਹਪੁਰ ਲਖਵੀਰ ਸਿੰਘ ਗੋਸ਼ਲ,ਏਐਸਆਈ ਬਲਦੇਵ ਸਿੰਘ ਰੀਡਰ ਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।


Property Worth 64 Lakh 44 Thousand Of The Drug Trafficker Of Village Boot Is Frozen Poster Pasted Outside The House


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App