ਕੋਲਕਾਤਾ 'ਚ ਰਾਣੀ ਮੁਖਰਜੀ ਤੇ ਕਾਜੋਲ ਦਾ ਭਰਾ ਸਮਰਾਟ ਮੁਖਰਜੀ ਨੂੰ ਬਾਈਕ ਸਵਾਰ ਨੂੰ ਮਾਰੀ ਟੱਕਰ ਤੇ ਕੀਤਾ ਗ੍ਰਿਫਤਾਰ

21/08/2024 | Public Times Bureau | panjab

ਰਾਣੀ ਮੁਖਰਜੀ ਤੇ ਕਾਜੋਲ ਦੇ ਚਚੇਰੇ ਭਰਾ ਤੇ ਬੰਗਾਲੀ ਅਦਾਕਾਰ ਸਮਰਾਟ ਮੁਖਰਜੀ ਨੂੰ ਕੋਲਕਾਤਾ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਮੰਗਲਵਾਰ ਸਵੇਰੇ ਦੱਖਣੀ-ਪੱਛਮੀ ਕੋਲਕਾਤਾ ਦੇ ਬੇਹਾਲਾ ਇਲਾਕੇ 'ਚ ਹੋਏ ਹਾਦਸੇ ਤੋਂ ਬਾਅਦ ਹੋਈ, ਜਿੱਥੇ ਉਨ੍ਹਾਂ ਦੀ ਕਾਰ ਕਥਿਤ ਤੌਰ 'ਤੇ ਮੋਟਰਸਾਈਕਲ ਨਾਲ ਟਕਰਾ ਗਈ ਸੀ।ਪੀਟੀਆਈ ਦੇ ਅਨੁਸਾਰ, ਬੇਹਾਲਾ ਦੇ ਵਿਦਿਆਸਾਗਰ ਕਲੋਨੀ ਨਿਵਾਸੀ 29 ਸਾਲਾ ਮੋਟਰਸਾਈਕਲ ਸਵਾਰ ਨੂੰ ਸ਼ੁਰੂਆਤ ’ਚ ਐੱਮਆਰ ਬਾਂਗੂਰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਅਗਲੇ ਇਲਾਜ ਲਈ ਐੱਐੱਸਕੇਐੱਮ ਟ੍ਰਾਂਸਫਰ ਕਰ ਦਿੱਤਾ ਗਿਆ। ਇਸ ਹਾਦਸੇ ਸਬੰਧੀ ਸਮਰਾਟ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਈਕ ਸਵਾਰ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 12 ਵਜੇ ਘਰ ਵਾਪਸ ਆ ਰਿਹਾ ਸੀ ਤਾਂ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਮਰਾਟ ਮੁਖਰਜੀ ਬੇਹਾਲਾ ਚੌਰਸਤਾ ਤੋਂ ਟਾਲੀਗੰਜ ਵੱਲ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਨੇ ਆਪਣੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ। ਇਸ ਕਾਰਨ ਉਸ ਦੀ ਕਾਰ ਮੋਟਰਸਾਈਕਲ ਨਾਲ ਟਕਰਾ ਗਈ। ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਕਾਰ ਨੇੜਲੇ ਘਰ ਨਾਲ ਵੀ ਟਕਰਾ ਗਈ, ਜਿਸ ਕਾਰਨ ਘਰ ਦੀ ਚਾਰਦੀਵਾਰੀ ਨੁਕਸਾਨੀ ਗਈ।

ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਬੇਹਾਲਾ ਥਾਣਾ ਪੁਲਿਸ ਨੇ ਸਮਰਾਟ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ। ਮੰਗਲਵਾਰ 20 ਅਗਸਤ ਨੂੰ ਉਸ ਨੂੰ ਕੋਲਕਾਤਾ ਦੀ ਅਲੀਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 23 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸਮਰਾਟ ਕਾਜੋਲ, ਰਾਣੀ ਮੁਖਰਜੀ, ਤਨੀਸ਼ਾ ਮੁਖਰਜੀ ਅਤੇ ਬ੍ਰਹਮਾਸਤਰ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਦੇ ਚਚੇਰੇ ਭਰਾ ਹਨ। ਉਨ੍ਹਾਂ ਨੇ ਰਾਮ ਔਰ ਸ਼ਿਆਮ, ਭਾਈ ਭਾਈ, ਜੰਜੀਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ 'ਤਪੇਸ਼ਿਆ', 'ਕਾਕਾ ਨੰਬਰ 1' ਤੇ 'ਆਕਾਸ਼ ਕੁਸੁਮ' ਵਰਗੇ ਬੰਗਾਲੀ ਟੀਵੀ ਸ਼ੋਅ ਦਾ ਵੀ ਹਿੱਸਾ ਸੀ।


Rani Mukherjee And Kajol s Brother Samrat Mukherjee Arrested For Hitting Biker In Kolkata


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App