ਘਰਦਿਆਂ ਦੀ ਮਰਜ਼ੀ ਦੇ ਉਲਟ ਨਿਕਾਹ ਕਰਨ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜੇ ਇਕ ਜੋੜੇ ਨੂੰ ਸੁਰੱਖਿਆ ਦੀ ਮੰਗ ਕਰਨੀ ਮਹਿੰਗੀ ਪੈ ਗਈ ਹੈ। ਕੋਰਟ ਨੇ ਪਟੀਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਪੇਸ਼ ਤਸਵੀਰਾਂ ’ਚ ਫ਼ਰਕ ਦੇਖ ਕੇ ਵਿਆਹ ਦੀ ਆੜ ’ਚ ਧਰਮ ਪਰਿਵਰਤਰਨ ਦਾ ਰੈਕੇਟ ਚਲਾਏ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਹਾਈ ਕੋਰਟ ਨੇ ਹੈਰਾਨੀ ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਹਰਕਤ ਨਾ ਸਿਰਫ਼ ਪਟੀਸ਼ਨਰਾਂ ਵੱਲੋਂ ਕੋਰਟ ਨੂੰ ਗੁਮਰਾਹ ਕਰਨ ਦੇ ਬਰਾਬਰ ਹੈ, ਬਲਕਿ ਕੋਰਟ ’ਚ ਝੂਠੀ ਗਵਾਹੀ ਦੇਣ ਦਾ ਗੰਭੀਰ ਅਪਰਾਧ ਵੀ ਹੈ। ਹਾਲਾਂਕਿ ਕੋਰਟ ਨੇ ਝੂਠੀ ਗਵਾਹੀ ’ਤੇ ਕਾਰਵਾਈ ਕਰਨ ਤੋਂ ਪਰਹੇਜ਼ ਕੀਤਾ, ਪਰ ਪਟੀਸ਼ਨਰ ਦੀ ਇਸ ਹਰਕਤ ਨੂੰ ਅਪਰਾਧਕ ਹੁਕਮ ਅਦੂਲੀ ਮੰਨਦਿਆਂ ਇਸਦੀ ਜਾਂਚ ਦਾ ਆਦੇਸ਼ ਦਿੱਤੇ।
ਇਸ ਦੇ ਨਾਲ ਹੀ ਅਦਾਲਤ ਨੇ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਨੂੰ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਨ ਕਿ ਕਿਤੇ ਵਿਆਹ ਦੀ ਆੜ ’ਚ ਧਰਮ ਪਰਿਵਰਤ ਦਾ ਰੈਕੇਟ ਤਾਂ ਨਹੀਂ ਚੱਲ ਰਿਹਾ।ਹਾਈ ਕੋਰਟ ਸਾਹਮਣੇ ਫ਼ਤਹਿਗੜ੍ਹ ਸਾਹਿਬ ਦੇ ਇਕ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਸੁਣਵਾਈ ਲਈ ਪੁੱਜੀ ਸੀ। ਪਟੀਸ਼ਨ ’ਚ ਦੱਸਿਆ ਗਿਆ ਸੀ ਕਿ ਜੁਲਾਈ ’ਚ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਨਵਾਂਗਾਓਂ ਦੀ ਮਸਜਿਦ ’ਚ ਪ੍ਰੇਮੀ ਜੋੜੇ ਦਾ ਨਿਕਾਹ ਹੋਇਆ ਸੀ। ਇਸ ਕਾਰਨ ਕੁੜੀ ਦੇ ਪਰਿਵਾਰ ਵੱਲੋਂ ਜੋੜੇ ਨੂੰ ਜਾਨ ਦਾ ਖ਼ਤਰਾ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ।
ਹਾਈ ਕੋਰਟ ਸਾਹਮਣੇ ਫ਼ਤਹਿਗੜ੍ਹ ਸਾਹਿਬ ਦੇ ਇਕ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਸੁਣਵਾਈ ਲਈ ਪੁੱਜੀ ਸੀ। ਪਟੀਸ਼ਨ ’ਚ ਦੱਸਿਆ ਗਿਆ ਸੀ ਕਿ ਜੁਲਾਈ ’ਚ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਨਵਾਂਗਾਓਂ ਦੀ ਮਸਜਿਦ ’ਚ ਪ੍ਰੇਮੀ ਜੋੜੇ ਦਾ ਨਿਕਾਹ ਹੋਇਆ ਸੀ। ਇਸ ਕਾਰਨ ਕੁੜੀ ਦੇ ਪਰਿਵਾਰ ਵੱਲੋਂ ਜੋੜੇ ਨੂੰ ਜਾਨ ਦਾ ਖ਼ਤਰਾ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਸਬੰਧਤ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਪੁੱਛਗਿੱਛ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਸ਼ਿਕਾਇਤ ’ਚ ਲਿਖਵਾਏ ਗਏ ਪਤੇ ’ਤੇ ਨਹੀਂ ਮਿਲ ਸਕੇ।
ਅਦਾਲਤ ਨੇ ਮਾਮਲੇ ਦੀ ਜਾਂਚ ’ਚ ਕਾਜ਼ੀ ਵੱਲੋਂ ਜਾਰੀ ਵਿਆਹ ਸਰਟੀਫਿਕੇਟ ’ਚ ਦਿੱਤੇ ਗਏ ਤੱਥ, ਜਿਹੜੇ ਲਾੜੇ ਨੇ ਤਸਦੀਕ ਕੀਤੇ ਹਨ ਵਿਆਹ ਸਮਾਗਮ ਦੀਆਂ ਤਸਵੀਰਾਂ ਨਾਲ ਮੇਲ ਨਹੀਂ ਖਾਧੇ। ਇਸ ’ਤੇ ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਤਸਵੀਰਾਂ ਦੇਖਣ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਵਿਆਹ ਕਿਸੇ ਮਸਜਿਦ ’ਚ ਨਹੀਂ ਹੋਇਆ। ਸਰਟੀਫਿਕੇਟ ’ਚ ਦਰਜ ਗਵਾਹਾਂ ’ਚੋਂ ਕੋਈ ਵੀ ਵਿਅਕਤੀ ਤਸਵੀਰ ’ਚ ਨਹੀਂ ਹੈ। ਕੋਰਟ ਨੇ ਕਿਹਾ ਕਿ ਪਟੀਸ਼ਨਰਾਂ ਦੇ ਵਕੀਲ ਨੇ ਸਾਫ਼ ਤੌਰ ’ਤੇ ਮੰਨਿਆ ਹੈ ਕਿ ਵਿਆਹ ਆਟੋ ਰਿਕਸ਼ਾ ’ਚ ਕੀਤਾ ਗਿਆ। ਜਸਟਿਸ ਮੌਦਗਿਲ ਨੇ ਕਿਹਾ ਕਿ ਪੂਰੀ ਕਾਰਵਾਈ ਗ਼ਲਤ ਇਰਾਦਿਆਂ ਤੋਂ ਪ੍ਰੇਰਿਤ ਲੱਗਦੀ ਹੈ। ਵਿਆਹ ਦੀ ਆੜ ’ਚ ਕੋਰਟ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ।ਨਤੀਜੇ ਵਜੋਂ, ਹਾਈ ਕੋਰਟ ਨੇ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਸੁਪਰਡੈਂਟ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਾਲ ਹੀ ਕਿਹਾ ਕਿ ਉਹ ਇਹ ਵੀ ਜਾਂਚ ਕਰਨ ਕਿ ਇਸ ਤਰ੍ਹਾਂ ਦੇ ਫਰਜ਼ੀ ਵਿਆਹਾਂ ਦੀ ਆੜ ’ਚ ਧਰਮ ਤਬਦੀਲੀ ਦੇ ਨਾਂ ’ਤੇ ਕੋਈ ਰੈਕੇਟ ਤਾਂ ਨਹੀਂ ਚੱਲ ਰਿਹਾ। ਮਾਮਲੇ ਦੀ ਸੁਣਵਾਈ 23 ਜੁਲਾਈ ਲਈ ਸੂਚੀਬੱਧ ਕਰਦਿਆਂ ਕੋਰਟ ਨੇ ਐੱਸਐੱਸਪੀ ਨੂੰ ਪਟੀਸ਼ਨਰ ਲੜਕੀ ਦੇ ਨਾਲ ਉਸ ਦੇ ਰਿਸ਼ਤੇਦਾਰਾਂ ਵੀ ਕੋਰਟ ’ਚ ਪੇਸ਼ ਕਰਨ ਲਈ ਕਿਹਾ।
Fear Of Religious Conversion In The Name Of Fake Marriage Petition For Protection After Marriage
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)