ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਚੁੱਕੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਇਰਾਦਾ ਕਤਲ ਦੇ ਇਕ ਮਾਮਲੇ ’ਚ ਮੰਗੀ ਪੇਸ਼ਗੀ ਜ਼ਮਾਨਤ ਸੈਸ਼ਨ ਕੋਰਟ ਵੱਲੋਂ ਨਾਮਨਜ਼ੂਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਜ਼ੀਰਾ ਤਹਿਤ ਪੈਂਦੇ ਪਿੰਡ ਬੱਗੀ ਪੱਤਨੀ ਵਿਖੇ ਕੁਲਬੀਰ ਜ਼ੀਰਾ ਦੇ ਚਾਚਾ ਦਾ ਕਿਸੇ ਨਾਲ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ। ਬੀਤੀ 6 ਜੂਨ ਨੂੰ ਉਸ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਹੋਈ ਦੋ ਧਿਰਾਂ ਦੀ ਲੜਾਈ ਮਗਰੋਂ ਕੁਲਬੀਰ ਸਿੰਘ ਜ਼ੀਰਾ, ਉਸ ਦੇ ਚਾਚਾ ਮਹਿੰਦਰਜੀਤ ਸਿੰਘ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 307, 447, 427, 107, 148, 149 ਤੇ ਅਸਲਾ ਐਕਟ ਦੀਆਂ ਧਾਰਾਵਾਂ 25 ਤੇ 27 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਕੁਲਬੀਰ ਸਿੰਘ ਜ਼ੀਰਾ ਨੇ ਅਦਲਾਤ ਨੂੰ ਦੱਸਿਆ ਸੀ ਕਿ ਉਪਰੋਕਤ ਦੱਸੀ ਜਾ ਰਹੀ ਵਾਰਦਾਤ ਸਮੇਂ ਉਹ ਮੌਕਾ-ਏ-ਵਾਰਦਾਤ ’ਤੇ ਮੌਜੂਦ ਨਹੀਂ ਸਨ, ਪਰ ਸਥਾਨਕ ਸੈਸ਼ਨ ਕੋਰਟ ਨੇ ਜਾਂਚ ਏਜੰਸੀ ਦੀ ਸੀ-ਟਰੇਸ ਰਿਪੋਰਟ ਦੇ ਆਧਾਰ 'ਤੇ ਸਾਬਕਾ ਵਿਧਾਇਕ ਦੀ ਕਾਲ ਡਿਟੇਲ ਦਾ ਨੋਟਿਸ ਲੈਂਦਿਆਂ ਕੁਲਬੀਰ ਸਿੰਘ ਜ਼ੀਰਾ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿਚ ਇਹ ਸਾਬਤ ਕੀਤਾ ਗਿਆ ਸੀ ਕਿ ਜ਼ੀਰਾ ਉਸ ਸਮੇਂ ਫ਼ੋਨ 'ਤੇ ਮੁਲਜ਼ਮ ਦੇ ਸੰਪਰਕ 'ਚ ਸਨ। ਉਧਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਉਸ ਸਮੇਂ ਮੌਕਾ-ਏ-ਵਾਰਦਾਤ ਦੇ ਆਸ ਪਾਸ ਵੀ ਮੌਜੂਦ ਨਹੀਂ ਸਨ। ਸੈਸ਼ਨ ਕੋਰਟ 'ਚ ਜ਼ਮਾਨਤ ਨਾ ਮਿਲਣ ’ਤੇ ਹੁਣ ਕੁਲਬੀਰ ਸਿੰਘ ਜ਼ੀਰਾ ਕੋਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦਾ ਬਦਲ ਮੌਜੂਦ ਹੈ।
The District Session Court Granted Anticipatory Bail To Kulbir Zira In The Case Of Intentional Murder
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)