ਇਕ ਸਿੱਖ ਵਿਅਕਤੀ ਨੂੰ ਖ਼ਾ.ਲਿ.ਸ.ਤਾ.ਨੀ ਕਹਿ ਕੇ ਉਸ ’ਤੇ ਇੱਟਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਰਾਤ ਲਗਪਗ 10 ਵਜੇ ਬੱਸ ਸਟੈਂਡ ਦੇ ਨੇੜੇ ਰੇਲਵੇ ਫਾਟਕ ਦੀ ਹੈ। ਹਾਲਾਂਕਿ ਫਾਟਕ ਤੋਂ ਡੀਸੀ ਰਿਹਾਇਸ਼ ਕੁਝ ਹੀ ਦੂਰੀ ’ਤੇ ਹੈ। ਸੈਕਟਰ-19 ਨਿਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਿਵਿਲ ਲਾਈਨ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਡਿਫੈਂਸ ਕਾਲੋਨੀ ਵਿਚ ਫਰਨੀਚਰ ਦਾ ਸ਼ੋਅਰੂਮ ਹੈ। ਰਾਤ ਲਗਪਗ ਪੌਣੇ ਦਸ ਵਜੇ ਉਹ ਸ਼ੋਅਰੂਮ ਬੰਦ ਕਰ ਕੇ ਸਕੂਟੀ ’ਤੇ ਘਰ ਜਾ ਰਿਹਾ ਸੀ। ਰਸਤੇ ਵਿਚ ਫਾਟਕ ਬੰਦ ਮਿਲਿਆ ਤਾਂ ਉਹ ਉਥੇ ਰੁਕ ਗਿਆ। ਇਸੇ ਦੌਰਾਨ ਉਸ ਪਿੱਛੇ ਇਕ ਬਾਈਕ ’ਤੇ ਦੋ ਨੌਜਵਾਨ ਆ ਕੇ ਰੁਕ ਗਏ।
ਰੇਲ ਗੱਡੀ ਜਾਣ ਤੋਂ ਬਾਅਦ ਜਿਵੇਂ ਹੀ ਉਹ ਸਕੂਟੀ ਚਲਾਉਣ ਲੱਗਾ ਤਾਂ ਬਾਈਕ ਸਵਾਰ ਨੌਜਵਾਨ ਕਹਿਣ ਲੱਗੇ ਕਿ ਓਏ ਖ਼ਾਲਿਸਤਾਨੀ, ਜਲਦੀ ਸਕੂਟੀ ਅੱਗੇ ਕੱਢ ਲੈ। ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ’ਤੇ ਤਾਂ ਹੱਤਿਆ ਦਾ ਇਕ ਕੇਸ ਪਹਿਲਾਂ ਹੀ ਦਰਜ ਹੈ। ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗੇ ਤੇ 1984 ਵਾਲਾ ਕੰਮ ਕਰ ਦੇਵਾਂਗੇ। ਉਥੋਂ ਗੁਜ਼ਰ ਰਹੇ ਰਾਜੂ ਨਾਂ ਦੇ ਵਿਅਕਤੀ ਨੇ ਉਸ ਨੂੰ ਨੌਜਵਾਨਾਂ ਤੋਂ ਛੁੜਵਾਇਆ। ਉਸ ਸਮੇਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਮੌਕੇ ’ਤੇ ਪੁੱਜੀ। ਰਾਹਗੀਰਾਂ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ। ਸਿਵਿਲ ਲਾਈਨ ਥਾਣਾ ਇੰਚਾਰਜ ਇੰਸਪੈਕਟਰ ਸ਼ੀਲਾਵੰਤੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਮਾਰ ਕੁੱਟ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਜਾਵੇਗਾ।
In Kaithal A Sikh Man Was Beaten Up By Calling Him A Kh ali sta ni Miscreants Attacked Him For Not Moving The Two wheeler At The Closed Gate
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)