ਅਸ਼ੋਕ ਪਰਾਸ਼ਰ ਪੱਪੀ ਨੇ ਖੋਲਿਆ ਚੋਣ ਦਫਤਰ, ਕਿਹਾ - ਇਹ ਮੇਰੇ ਲੋਕਲ ਹੋਣ ਦਾ ਸਬੂਤ

06/05/2024 | Public Times Bureau | panjab

ਲੋਕ ਸਭਾ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਨੂੰ ਹੋਰ ਬਲ ਦੇਣ ਦੇ ਲਈ ਆਮ ਆਦਮੀ ਪਾਰਟੀ ਤੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਫਿਰੋਜ਼ਪੁਰ ਰੋਡ ਪੀਏਯੂ ਦੇ ਗੇਟ ਨੰਬਰ ਇੱਕ ਦੇ ਸਾਹਮਣੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਵੀ ਕਰਵਾਇਆ ਗਿਆ।

ਆਮ ਆਦਮੀ ਪਾਰਟੀ ਲੋਕ ਸਭਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਅੱਜ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਮਗਰੋਂ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਹਨਾਂ ਨੇ ਕਿਹਾ ਕਿ ਚੋਣ ਦਫਤਰ ਦੇ ਵਿੱਚ ਲੋਕ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ ਤੇ ਮੈਨੂੰ ਮਿਲ ਸਕਦੇ ਹਨ। ਮੈਂ ਉਹਨਾਂ ਦਾ ਸਥਾਨਕ ਉਮੀਦਵਾਰ ਹਾਂ ਮੈਂ ਲੁਧਿਆਣਾ ਛੱਡ ਕੇ ਕਿਤੇ ਨਹੀਂ ਜਾਵਾਂਗਾ। ਮੇਰੇ ਲਈ ਹੋਣ ਦਾ ਸਬੂਤ ਹੈ, ਮੈ ਸਭ ਤੋਂ ਪਹਿਲਾਂ ਆਪਣਾ ਚੋਣ ਦਫਤਰ ਖੋਲਿਆ ਹੈ।

ਉਦਘਾਟਨ ਮੌਕੇ ਆਏ ਸਾਰੇ ਵਿਧਾਇਕਾਂ ਨੇ ਦੱਸਿਆ ਕਿ ਲੋਕ ਸਭਾ ਉਮੀਦਵਾਰ ਪੱਪੀ ਪਰਾਸ਼ਰ ਦੇ ਵੱਲੋਂ ਅੱਜ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ। ਜਿੱਥੇ ਸਾਰੇ ਵਿਧਾਇਕ ਅਤੇ ਬਾਕੀ ਆਗੂ ਵੀ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਲੁਧਿਆਣੇ ਸੈਂਟਰ ਤੋਂ ਵਿਧਾਇਕ ਹਨ। ਲੁਧਿਆਣਾ ਵਿੱਚ ਹੀ ਉਹਨਾਂ ਨੇ ਕੰਮ ਕੀਤਾ ਹੈ। ਅਜਿਹੇ ਵਿੱਚ ਲੋਕ ਉਹਨਾਂ ਨੂੰ ਆਪਣਾ ਨੇਤਾ ਮੰਨਦੇ ਹਨ। ਦੂਜੇ ਪਾਸੇ ਜੋ ਉਮੀਦਵਾਰ ਪੈਰਾਸ਼ੂਟ ਹਨ ਜਾਂ ਫਿਰ ਬਾਹਰੀ ਹਨ ਉਹ ਹਾਲੇ ਲੁਧਿਆਣਾ ਦੇ ਵਿੱਚ ਕੋਠੀਆਂ ਲੱਭ ਰਹੇ ਹਨ। ਲੁਧਿਆਣਾ ਦੀ ਜਨਤਾ ਉਹਨਾਂ ਦੇ ਝਾਂਸੇ ਚ ਨਹੀਂ ਆਏਗੀ।

ਇਸ ਮੌਕੇ ਅਮਨਦੀਪ ਸਿੰਘ ਮੋਹੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਰਾਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਗੋਗੀ, ਜੀਵਨ ਸਿੰਘ ਸੰਗੋਵਾਲ, ਬੀਬੀ ਸਰਵਜੀਤ ਕੌਰ ਮਾਣੂਕੇ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ, ਲੋਕ ਸਭਾ ਇੰਚਾਰਜ ਡਾ ਦੀਪਕ ਬਾਂਸਲ, ਚੇਅਰਮੈਨ ਅਤੇ ਆਪ ਪੰਜਾਬ ਦੇ ਖਿਜਾਨਚੀ ਸੁਰੇਸ਼ ਗੋਇਲ, ਵਿਕਾਸ ਪਰਾਸ਼ਰ , ਮਾਸਟਰ ਹਰੀ ਸਿੰਘ, ਗਗਨਦੀਪ ਸੈਣੀ, ਗੁਰਪ੍ਰੀਤ ਸੈਣੀ, ਹਰਨੇਕ ਸਿੰਘ ਸੇਖੋਂ, ਡਾ ਸੁਖਵਿੰਦਰ ਸਿੰਘ, ਦੁਪਿੰਦਰ ਸਿੰਘ, ਸ਼ੇਖਰ ਗਰੋਵਰ, ਜਗਦੀਪ ਭੱਠਲ, ਪ੍ਰਭ ਕਰਨ ਸਿੰਘ, ਅਮਨਦੀਪ ਭੱਠਲ, ਦਿਆਲ ਸਿੰਘ, ਰਾਕੇਸ਼ ਪਰਾਸ਼ਰ, ਸੋਨੀਆ ਅਲੱਗ, ਜਗੀਰ ਸਿੰਘ, ਦਵਿੰਦਰ ਘੁੰਮਨ, ਜਤਿੰਦਰ ਖੰਗੂੜਾ, ਕਰਨ ਭੱਲਾ, ਮਨਜੀਤ ਸਿੰਘ, ਕੁਨਾਲ ਗੁਲਾਟੀ, ਲੇਖ ਰਾਜ ਅਰੋੜਾ, ਬਲਵੀਰ ਚੌਧਰੀ, ਸੰਦੀਪ ਮਿਸ਼ਰਾ, ਨੀਤੂ ਵੋਹਰਾ, ਸੁਰਿੰਦਰ ਸ਼ਿੰਦਾ, ਬੀਰ ਸੁਖਪਾਲ, ਪਰਮਪਾਲ ਬਾਵਾ ਮੌਜੂਦ ਰਹੇ।

Ashok Parashar Pappi Opened The Election Office Said This Is The Proof Of My Locality


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App