ਪੰਜਾਬ ਪੁਲਿਸ ਨੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਹਥਿਆਰਾਂ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਐਸਐਸਪੀ ਮੋਗਾ ਵਿਵੇਕਸ਼ੀਲ ਸੋਨੀ ਨੇ ਕੀਤੀ ਹੈ। ਦੱਸ ਦੇਈਏ ਕਿ ਸੋਮਵਾਰ ਦੁਪਹਿਰ ਨੂੰ ਅੰਮ੍ਰਿਤਸਰ ਰੋਡ 'ਤੇ ਬੋਪਾਰਾਏ ਇਮੀਗ੍ਰੇਸ਼ਨ 'ਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਜਿਸ ਦੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ।ਉਹਨਾਂ ਕਿਹਾ ਇਸ ਵਿਚ ਬੰਬੀਹਾ ਗੈਂਗ ਦੇ 01 ਸਾਥੀ/ਸ਼ੂਟਰ ਅਤੇ ਗੋਪੀ ਲਾਹੌਰੀਆ ਗੈਂਗ ਦੇ 02 ਸਾਥੀ/ਸ਼ੂਟਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਪਾਸੋਂ 02 ਹਥਿਆਰ, ਜਿੰਦਾ ਕਾਰਤੂਸ, 01 ਸਕਾਰਪੀਓ, 01 ਮੋਟਰਸਾਈਕਲ ਅਤੇ 3,20,000/- ਰੁਪਏ ਬਰਾਮਦ ਕੀਤੇ।
The Police Got A Big Success Two Accused Were Arrested In The Immigration Center Shooting Case Weapons And Cash Were Recovered
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)