ਸਰਕਾਰੀ ਐਲੀਮੈਂਟਰੀ ਸਕੂਲ ਪੁਰਹੀਰਾਂ ਦੀ ਪਿ੍ਰੰਸੀਪਲ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਵੱਲੋਂ ਸਕੂਲ ਦਾ ਰਿਕਾਰਡ ਰੱਦੀ ’ਚ ਵੇਚਣ ਦਾ ਮਾਮਲਾ ਸਾਹਮਣੇ ਆਇਾ ਹੈ। ਰਿਕਾਰਡ ਵਿਚ ਸਭ ਤੋਂ ਅਹਿਮ ਬੱਚਿਆਂ ਦੀ ਜਨਮ ਮਿਤੀ ਵਾਲਾ ਰਜਿਸਟਰ ਵੀ ਵੇਖਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਪੁਰਹੀਰਾਂ ਦੀ ਮੁੱਖ ਅਧਿਆਪਕਾ ਜਿਨ੍ਹਾਂ ਕੋਲ ਇਸ ਸਕੂਲ ਦਾ ਵਾਧੂ ਚਾਰਜ ਹੈ ਅੱਜ ਸਕੂਲ ਦਾ ਰਿਕਾਰਡ ਬੋਰੀਆਂ ਵਿਚ ਭਰ ਕੇ ਰੱਦੀ ਵਾਲੇ ਨੂੰ ਆਪ ਹੀ ਵੇਚਣ ਲੱਗ ਪਏ। ਮੌਕੇ ’ਤੇ ਹੀ ਮੀਡੀਆ ਨੂੰ ਵੇਖ ਕੇ ਹੜਬੜਾਹਟ ’ਚ ਉਹ ਮੌਕੇ ਤੋਂ ਖਿਸਕ ਗਏ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨਾਲ ਆਇਆ ਇਕ ਹੋਰ ਨਾਮਾਲੂਮ ਵਿਅਕਤੀ ਪਹਿਲਾਂ ਤਾਂ ਮੀਡੀਆ ਨੂੰ ਉਥੋਂ ਜਾਣ ਦੀ ਗੱਲ ਕਹਿੰਦਾ ਰਿਹਾ ਪਰ ਜਦੋਂ ਮੀਡੀਆ ਨੇ ਉਸ ਕੋਲੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਹ ਤੁਰੰਤ ਭੱਜ ਕੇ ਕੁਬਾੜ ਦੀ ਦੁਕਾਨ ਤੋਂ ਨਜ਼ਦੀਕ ਹੀ ਮੌਜੂਦ ਇਕ ਹਵੇਲੀ ਅੰਦਰ ਵੜ ਗਿਆ। ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਉਸ ਨੇ ਨਾ ਤਾਂ ਆਪਣਾ ਨਾਮ ਹੀ ਦੱਸਿਆ ਗਿਆ ਤੇ ਨਾ ਹੀ ਆਪਣਾ ਕੋਈ ਅਹੁਦਾ। ਰੱਦੀ ਵਿਚ ਸਭ ਤੋਂ ਅਹਿਮ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦਾ ਜਨਮ ਰਿਕਾਰਡ ਵੀ ਸੀ ਅਤੇ ਸਕੂਲ ਦੌਰਾਨ ਉਨ੍ਹਾਂ ਦੀ ਹਾਜ਼ਰੀ ਵੀ ਸੀ।
ਇਸ ਸਬੰਧੀ ਸਕੂਲ ਦੀ ਪਿ੍ਰੰਸੀਪਲ ਨੇ ਦੱਸਿਆ ਕਿ ਨਵਾਂ ਰਿਕਾਰਡ ਰੱਖਣ ਲਈ ਉਨ੍ਹਾਂ ਨੂੰ ਦਿੱਕਤ ਪੇਸ਼ ਆ ਰਹੀ ਸੀ ਜਿਸ ਕਾਰਨ ਪੁਰਾਣਾ ਰਿਕਾਰਡ ਰੱਦੀ ਚ ਵੇਚਿਆ ਜਾ ਰਿਹਾ ਸੀ। ਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲੋਂ ਗਲਤੀ ਹੋ ਗਈ ਹੈ ਤੇ ਨਾ ਹੀ ਸਰਕਾਰੀ ਰਿਕਾਰਡ ਵੇਚਣ ਲਈ ਉਨ੍ਹਾਂ ਨੇ ਕਿਸੇ ਕੋਲੋਂ ਮਨਜ਼ੂਰੀ ਲਈ ਹੈ।ਇਸ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ ਕਿ ਰੱਦੀ ਵੇਚਣ ਲਈ ਸਕੂਲ ਪ੍ਰਬੰਧਕਾਂ ਨੇ ਮਾਪਦੰਡ ਪੂਰੇ ਅਪਣਾਏ ਹਨ ਜਾਂ ਨਹੀਂ।ਸਕੂਲ ਦਾ ਪੁਰਾਣਾ ਰਿਕਾਰਡ ਵੇਚਣ ਲਈ ਇਹ ਜਰੂਰੀ ਹੈ ਕਿ ਉਹ ਰਿਕਾਰਡ ਜਾਂ ਤਾਂ ਸਿਉਂਕ ਨਾਲ ਜਾਂ ਕੁਦਰਤੀ ਆਫ਼ਤ ਜਾਂ ਅੱਗ ਨਾਲ ਨਸ਼ਟ ਹੋਇਆ ਹੋਵੇ ਤਾਂ ਆਗਿਆ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਰਿਕਾਰਡ ਵਿਚ ਜਨਮ ਤਰੀਕ ਹੋਵੇ ਉਹ ਭਾਵੇਂ 100 ਸਾਲ ਪੁਰਾਣਾ ਹੋਵੇ, ਉਸ ਨੂੰ ਰੱਦੀ ਵਿਚ ਵੇਚਿਆ ਨਹਂੀ ਜਾ ਸਕਦਾ। ਪੁਰਾਣਾ ਰਿਕਾਰਡ ਵੇਚਣ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਇਆ ਜਾਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਦੀ ਆਗਿਆ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਲੈਣੀ ਜ਼ਰੂਰੀ ਹੈ।
The Record Of Hoshiarpur Government School Was Sold In The Trash The Principal Admitted His Mistake When There Was An Uproar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)