ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਕਰਾਸ ਫਾਇਰਿੰਗ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿੱਚ ਕੋਈ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਆਬਾਦਪੁਰਾ 'ਚ ਨੀਲੇ ਰੰਗ ਦੀ XUV700 ਰਜਿਸਟ੍ਰੇਸ਼ਨ ਨੰਬਰ ਪੀਬੀ 08 ਐੱਫ ਐੱਫ 9492 'ਚ ਵਾਰਦਾਤ ਦੀ ਯੋਜਨਾ ਬਣਾਉਂਦੇ ਹੋਏ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਨਵੀਨ ਸੈਣੀ ਉਰਫ਼ ਚਿੰਟੂ ਪੁੱਤਰ ਪ੍ਰੇਮ ਸੈਣੀ ਵਾਸੀ ਮੁਹੱਲਾ 329/2 ਮੁਹੱਲਾ ਹਰਗੋਬਿੰਦ ਨਗਰ ਥਾਣਾ ਡਵੀਜ਼ਨ 8 ਜਲੰਧਰ, ਨੀਰਜ ਕਪੂਰ ਉਰਫ਼ ਝਾਂਗੀ ਪੁੱਤਰ ਵਿਜੇ ਕਪੂਰ ਵਾਸੀ ਐਚ. ਗਾਂਧੀ ਕੈਂਪ ਵਿਖੇ ਹੋਈ ਕਰਾਸ ਫਾਇਰਿੰਗ ਵਿੱਚ ਕਿਸ਼ਨ ਬਾਲੀ ਉਰਫ਼ ਗੰਜਾ ਪੁੱਤਰ ਹਰਮੇਸ਼ ਕੁਮਾਰ ਬਾਲੀ ਵਾਸੀ ਅਬਾਦਪੁਰਾ ਥਾਣਾ ਡਿਵੀਜ਼ਨ 4 ਜਲੰਧਰ ਅਤੇ ਵਿਨੋਦ ਜੋਸ਼ੀ ਪੁੱਤਰ ਜਗਮੋਹਨ ਜੋਸ਼ੀ ਵਾਸੀ ਸਰਾਭਾ ਨਗਰ ਥਾਣਾ ਡਿਵੀਜ਼ਨ 8 ਜਲੰਧਰ ਨੂੰ ਡਿਵੀਜ਼ਨ 2 ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
Jalandhar Commissionerate Police Arrested Four Gangsters Of Prema Lahoria And Vicky Gounder Gang During Cross Firing
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)