Indian Air Force ਦੇ ਬਹਾਦਰਾਂ ਨੇ ਜਿੱਤਿਆਂ ਦਿਲ, ਲਿਵਰ ਟ੍ਰਾਂਸਪਲਾਂਟ ਲਈ ਡਾਕਟਰਾਂ ਨੂੰ ਕੀਤਾ ਏਅਰਲਿਫਟ

25/02/2024 | Public Times Bureau | Panjab

ਭਾਰਤੀ ਹਵਾਈ ਸੈਨਾ ਨੇ ਇੱਕ ਵਾਰ ਫਿਰ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਏਅਰਫੋਰਸ ਨੇ ਇੱਕ ਮਰੀਜ਼ ਦੀ ਜਾਨ ਬਚਾਉਣ ਲਈ ਡਾਕਟਰਾਂ ਦੀ ਟੀਮ ਨੂੰ ਏਅਰਲਿਫਟ ਕੀਤਾ ਹੈ। ਭਾਰਤੀ ਹਵਾਈ ਸੈਨਾ ਨੇ ਆਪਣੇ ਡੋਰਨੀਅਰ ਜਹਾਜ਼ ਦੀ ਮਦਦ ਨਾਲ ਸਾਬਕਾ ਸੈਨਿਕ ਦੀ ਜਾਨ ਬਚਾਉਣ ਲਈ ਲਿਵਰ ਟ੍ਰਾਂਸਪਲਾਂਟ ਕਰਨ ਵਾਲੇ ਡਾਕਟਰਾਂ ਦੀ ਟੀਮ ਨੂੰ ਏਅਰਲਿਫਟ ਕੀਤਾ ਹੈ। ਉਨ੍ਹਾਂ ਨੇ ਪੁਣੇ ਤੋਂ ਡਾਕਟਰਾਂ ਦੀ ਟੀਮ ਦਿੱਲੀ ਭੇਜੀ। ਏਅਰ ਫੋਰਸ ਦੀ ਮੁਸਤੈਦੀ ਕਾਰਨ ਮਰੀਜ਼ ਦੀ ਜਾਨ ਬਚ ਗਈ।

ਭਾਰਤੀ ਹਵਾਈ ਸੈਨਾ ਨੇ ਕਿਹਾ ਕਿ 23 ਫਰਵਰੀ ਦੀ ਰਾਤ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡਾਕਟਰਾਂ ਦੀ ਟੀਮ ਨੂੰ ਪੁਣੇ ਤੋਂ ਦਿੱਲੀ ਲਈ ਏਅਰਲਿਫਟ ਕੀਤਾ ਜਾਣਾ ਹੈ। ਡਾਕਟਰਾਂ ਕੋਲ ਲਿਵਰ ਹੈ, ਜਿਸ ਦੀ ਮਦਦ ਨਾਲ ਮਰੀਜ਼ ਦਾ ਲਿਵਰ ਟਰਾਂਸਪਲਾਂਟ ਕਰਨਾ ਹੈ। ਇਸ ਤੋਂ ਬਾਅਦ ਆਈਏਐਫ ਨੇ ਏਅਰਲਿਫਟ ਲਈ ਡੋਰਨੀਅਰ ਜਹਾਜ਼ ਦੀ ਚੋਣ ਕੀਤੀ। ਹਵਾਈ ਸੈਨਾ ਨੇ ਕਿਹਾ ਕਿ ਟਰਾਂਸਪਲਾਂਟ ਸਰਜਰੀ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰਮੀ ਹਸਪਤਾਲ ਨੂੰ ਰਿਸਰਚ ਐਂਡ ਰੈਫਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਦਿੱਲੀ ਕੈਂਟ ਵਿੱਚ ਸਥਿਤ ਹੈ। ਇਸ ਹਸਪਤਾਲ ਵਿੱਚ ਹਥਿਆਰਬੰਦ ਬਲਾਂ ਦੇ ਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਾਜ ਕੀਤਾ ਜਾਂਦਾ ਹੈ।

The Brave Men Of Indian Air Force Airlifted Doctors For Heart And Liver Transplant


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App