ਫਗਵਾੜਾ ਦੇ ਇਕ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੇ ਸ਼ੱਕ ’ਚ ਨੌਜਵਾਨ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਰਮਨਦੀਪ ਸਿੰਘ ਮੰਗੂਮੱਠ ਨੇ ਭਾਵੇਂ ਪੁਲਿਸ ਸਾਹਮਣੇ ਸਰੰਡਰ ਕਰ ਦਿੱਤਾ ਹੈ ਪਰ ਪੁਲਿਸ ਵੱਲੋਂ ਉਸ ਦੇ ਲੁਧਿਆਣਾ ਸਥਿਤ ਪਿੰਡ ਭੌਰਾ ਵਿਖੇ ਘਰ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਉਸ ਦਾ ਪੁਰਾਣਾ ਅਪਰਾਧਕ ਰਿਕਾਰਡ ਵੀ ਖੰਗਾਲਿਆ ਗਿਆ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ-ਕਿਸ ਦੇ ਸੰਪਰਕ ’ਚ ਹੈ। ਫਿਲਹਾਲ ਪੁਲਿਸ ਨੇ ਤਿੰਨ ਵੀਡੀਓਜ਼ ਨੂੰ ਜਾਂਚ ਲਈ ਫੋਰੈਂਸਿਕ ਮਾਹਰਾਂ ਕੋਲ ਭੇਜ ਦਿੱਤਾ ਹੈ।
ਮੁਲਜ਼ਮ ਰਮਨਦੀਪ ਦਾ ਪੁਲਿਸ ਰਿਕਾਰਡ ’ਚ ਲੰਬਾ-ਚੌੜਾ ਰਿਕਾਰਡ ਹੈ। ਸਭ ਤੋਂ ਪਹਿਲਾਂ ਉਹ 2018 ’ਚ ਜ਼ਿਆਦਾ ਚਰਚਾ ’ਚ ਆਇਆ ਸੀ, ਜਦ ਉਸ ਨੇ ਜਲੰਧਰ ਬਾਈਪਾਸ ਨੇੜੇ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਮਲੀ ਸੀ। ਉਸ ਮਾਮਲੇ ’ਚ ਮੁਲਜ਼ਮ ’ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2016 ’ਚ ਉਸ ’ਤੇ ਅਸਲਾ ਐਕਟ ਤਹਿਤ ਵੱਖ-ਵੱਖ ਜ਼ਿਲ੍ਹਿਆਂ ’ਚ ਤਿੰਨ ਪਰਚੇ ਦਰਜ ਹੋਏ ਸਨ। ਇਸ ਤੋਂ ਬਾਅਦ ਅੰਮ੍ਰਿਤਸਰ ’ਚ ਜਾਨਲੇਵਾ ਹਮਲਾ ਕਰ ਕੇ ਹੱਥ ਕੱਟਣ ਦਾ ਪਰਚਾ, ਲੁਧਿਆਣਾ ’ਚ ਜਗਤਪੁਰੀ ਚੌਕੀ ’ਚ ਬਾਈਕ ਚੋਰੀ ਦੇ ਪਰਚੇ ਸਣੇ 9 ਪਰਚੇ ਦਰਜ ਹਨ।
ਇੰਟਰਨੈੱਟ ਮੀਡੀਆ ਅਕਾਊਂਟਸ ਤੇ ਮੈਸੇਂਜਰ ਬਾਕਸ ਦੀ ਪੁਲਿਸ ਕਰ ਰਹੀ ਹੈ ਜਾਂਚ ਕਰ ਰਹੀ ਹੈ। ਇਸ ’ਚ ਇਹ ਐਂਗਲ ਵੀ ਜਾਂਚਿਆ ਜਾ ਰਿਹਾ ਹੈ ਕਿ ਰਮਨਦੀਪ ਕਿਹੜੇ ਲੋਕਾਂ ਨਾਲ ਸੰਪਰਕ ’ਚ ਰਿਹਾ ਹੈ। ਇਸ ਲਈ ਉਸ ਦੇ ਇੰਟਰਨੈੱਟ ਮੀਡੀਆ ਅਕਾਊਂਟਸ, ਵ੍ਹਟਸਐਪ ਤੇ ਮੈਸੇਂਜਰ ਦੇ ਚੈਟ ਬਾਕਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਲੋਕਾਂ ਨਾਲ ਚੈਟ ਕਰ ਰਿਹਾ ਸੀ ਤੇ ਕਿਸ ਦੇ ਨਾਲ ਉਸ ਦੀ ਕਾਲਿੰਗ ਜ਼ਿਆਦਾ ਹੋ ਰਹੀ ਸੀ। ਜਿਸ ਫੋਨ ਦੇ ਨਾਲ ਹੱਤਿਆ ਤੋਂ ਪਹਿਲਾਂ ਤੇ ਬਾਅਦ ਦੇ ਵੀਡੀਓ ਬਣਾਏ ਗਏ, ਉਸ ਦੀ ਜਾਂਚ ਵੀ ਪੁਲਿਸ ਕਰ ਰਹੀ ਹੈ।
Phagwara 9 Firs Are Also Registered In Ludhiana Against Nihang Ramandeep Who Killed A Youth In Blasphemy
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)