ਨਾਭਾ ਜੇਲ੍ਹ ’ਚ ਵਧੇ ਹੈਪੇਟਾਈਟਸ C ਦੇ ਮਰੀਜ਼, ਨਸ਼ੀਲੀਆਂ ਦਵਾਈਆਂ ਦੀ ਵਰਤੋ ਦਾ ਸ਼ੱਕ

15/01/2024 | Public Times Bureau | Panjab

ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਤੇ ਇਸ ਰਾਹੀਂ ਜੇਲ੍ਹ ਦੇ ਅੰਦਰੋਂ ਹੀ ਤਸਕਰੀ ਕਾਰਨ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਜ਼ਿਲ੍ਹਾ ਜੇਲ੍ਹ ਨਾਭਾ ’ਚ ਹੁਣ ਹੈਪੇਟਾਈਟਸ-ਸੀ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜੇਲ੍ਹ ਦੇ 1178 ’ਚੋਂ 212 ਕੈਦੀ ਹੈਪੇਟਾਈਟਸ-ਸੀ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਕ ਹੀ ਸਰਿੰਜ ਦੇ ਇਸਤੇਮਾਲ ਜਾਂ ਬਲੱਡ ਟ੍ਰਾਂਸਫਿਊਜ਼ਨ ਨਾਲ ਹੈਪੇਟਾਈਟਸ ਸੀ ਫੈਲਦਾ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਨਾਭਾ ਜੇਲ੍ਹ ’ਚ ਪਹਿਲਾਂ ਬਹੁਤ ਘੱਟ ਕੈਦੀਆਂ ਦੀ ਹੈਪੇਟਾਈਟਸ-ਸੀ ਦੀ ਹਿਸਟਰੀ ਰਹੀ ਹੈ। ਪਰ ਹੁਣ ਇਕਦਮ ਇਸ ’ਚ ਵਾਧਾ ਹੋਇਆ ਹੈ। ਇਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜੇਲ੍ਹ ’ਚ ਰਹਿਣ ਦੌਰਾਨ ਹੀ ਹੋਰ ਕੈਦੀ ਇਸ ਬਿਮਾਰੀ ਦੀ ਲਪੇਟ ’ਚ ਆਏ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਕ ਹੀ ਸਰਿੰਜ ਦੇ ਇਸਤੇਮਾਲ ਜਾਂ ਬਲੱਡ ਟ੍ਰਾਂਸਫਿਊਜ਼ਨ ਨਾਲ ਹੈਪੇਟਾਈਟਸ ਸੀ ਫੈਲਦਾ ਹੈ। ਇਸ ਨਾਲ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਕੈਦੀਆਂ ਨੇ ਇਕ ਹੀ ਸਰਿੰਜ ਇਸਤੇਮਾਲ ਕੀਤੀ ਹੈ। ਇਸ ਤਰ੍ਹਾਂ ਜੇਲ੍ਹ ਦੇ ਅੰਦਰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਹੋਰ ਪੱਕਾ ਹੁੰਦਾ ਹੈ।

ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾ. ਦਿਵਜੋਤ ਸਿੰਘ ਮੁਤਾਬਕ ਅਪ੍ਰੈਲ 2023 ਤੋਂ ਜਨਵਰੀ 2024 ਤੱਕ ਕੀਤੇ ਗਏ ਟੈਸਟਾਂ ’ਚ 1178 ਕੈਦੀਆਂ ’ਚੋਂ 212 ਕੈਦੀ ਹੈਪੇਟਾਈਟਸ-ਸੀ ਪਾਜ਼ੇਟਿਵ ਪਾਏ ਗਏ ਹਨ। ਇਹ ਕੈਦੀ ਹਾਈ ਰਿਸਕ ਗਰੁੱਪ ’ਚ ਆਉਂਦੇ ਹਨ।

Hepatitis C Patients Increased In Nabha Jail Suspicion Of Drug Use


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App