ਅੱਜ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ ‘ਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਵਾਰਾ ਕੁੱਤੇ ਦੇ ਮੂੰਹ ਵਿਚ ਮੁਹੱਲਾ ਵਾਸੀਆਂ ਨੇ ਇਕ ਭਰੂਣ ਨੂੰ ਦੇਖਿਆ ਗਿਆ। ਆਵਾਰਾ ਕੁੱਤਾ ਇਹ ਭਰੂਣ ਲੈ ਕੇ ਇੱਧਰ ਉੱਧਰ ਘੁੰਮ ਰਿਹਾ ਸੀ ਅਤੇ ਕੁੱਝ ਹੋਰ ਕੁੱਤੇ ਉਸ ਦੇ ਮੂੰਹ ਵਿੱਚੋਂ ਇਸ ਨੂੰ ਖ਼ੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਅਵਾਰਾ ਕੁੱਤਿਆਂ ਵਲੋਂ ਭਰੂਣ ਦਾ ਕੁੱਝ ਹਿੱਸਾ ਖ਼ਾ ਵੀ ਲਿਆ ਸੀ।
ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀਐਸ ਮਾਨ ਨੂੰ ਦਿੱਤੀ ਜਿਨ੍ਹਾਂ ਵਲੋਂ ਪੁਰਹੀਰਾਂ ਪੁਲਿਸ ਚੌਕੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਮੌਕਾ ਵੇਖਣ ਤੋਂ ਬਾਅਦ ਪੁਰਹੀਰਾਂ ਪੁਲਿਸ ਚੌਕੀ ਦੇ ਮੁਲਾਜ਼ਮਾਂ ਵਲੋਂ ਇਸ ਦੀ ਸੂਚਨਾ ਆਲ੍ਹਾ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੇ ਮਾਡਲ ਟਾਊਨ ਥਾਣੇ ਤੋਂ ਐੱਸਐੱਚਓ ਕਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਭਰੂਣ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆ ਸੁਸਾਇਟੀ ਦੇ ਚੇਅਰਮੈਨ ਡਾ. ਪੀਐਸ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਮੁਹੱਲੇ ਚੋਂ ਫੋਨ ਆਇਆ ਸੀ ਕਿ ਕੁਝ ਅਵਾਰਾ ਕੁੱਤੇ ਆਪਣੇ ਮੂੰਹ ਚ ਇਕ ਛੋਟੇ ਬੱਚੇ ਨੂੰ ਲੈ ਕੇ ਫਿਰ ਰਹੇ ਨੇ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ ਕਿਉਂਕਿ ਜਿਸ ਵਲੋਂ ਇਹ ਕਾਰਾ ਕੀਤਾ ਗਿਆ ਹੈ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਦੀ ਡੂੰਘਾਈ ਨਾਲ ਜਾਂਚ ਕਰੇ ਤੇ ਦੋਸ਼ੀ ਨੂੰ ਸਜ਼ਾ ਦੇਵੇ। ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਭਰੂਣ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਤੇ ਮੁੱਢਲੀ ਜਾਂਚ ਚ ਅਜਿਹਾ ਜਾਪ ਰਿਹਾ ਹੈ ਕਿ ਇਹ ਕਿਸੇ ਖੱਡੇ ਤੋਂ ਇਸ ਨੂੰ ਪੁੱਟ ਕੇ ਕੁੱਤਿਆਂ ਵੱਲੋਂ ਲਿਆਂਦਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਮੁਹੱਲੇ ਚ ਵੀ ਪੁੱਛਗਿਛ ਕਰ ਰਹੀ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
People Saw The Fetus In The Dog s Mouth The Atmosphere Of Terror In The City
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)