ਮਾਨਸਾ ਚ ਪਿਛਲੇ 8 ਦੀਨਾ ਤੋਂ ਪਾਇਪ ਲਾਈਨ ਪੁਆਉਣ ਲਈ ਲੱਗਾ ਪੱਕਾ ਮੋਰਚਾ ਹੋਇਆ ਫਤਹਿ

17/10/2023 | Public Times Bureau | Mansa

"ਪਿਛਲੇ 8 ਦਿਨਾਂ ਤੋਂ ਪਿੰਡ ਫੱਤਾ ਮਾਲੋਕਾ ਦੇ ਵਾਸੀਆਂ ਵੱਲੋਂ ਪਾਈਪ ਲਾਈਨ ਪੁਆਉਣ ਲਈ ਲਾਇਆ ਪੱਕਾ ਮੋਰਚਾ ਬੀਤੇ ਦਿਨ ਦੇਰ ਸ਼ਾਮ ਜੇਤੂ ਰੈਲੀ ਵਿਚ ਉਦੋਂ ਤਬਦੀਲ ਹੋ ਗਿਆ, ਜਦੋਂ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਪਾਈਨ ਲਾਈਪ ਪਾਉਣ ਦਾ ਕੰਮ ਨੇਪਰੇ ਚਾੜਿ੍ਹਆ। ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਬੀਐਸਪੀ ਦੇ ਸੂਬਾਈ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਇਹ ਮਜ਼ਦੂਰਾਂ, ਕਿਸਾਨਾਂ ਦੀ ਏਕਤਾ ਤੇ ਸ਼ਾਂਤਮਈ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਖਾਸ ਤੌਰ ਤੇ ਮਜ਼ਦੂਰ ਅੌਰਤਾਂ ਦੇ ਜ਼ਜ਼ਬੇ ਨੂੰ ਸਲੂਟ ਕੀਤਾ, ਜੋ ਅਤਿ ਦੀ ਨਰਮਾ ਚੁਗਾਈ ਦੀ ਰੁੱਤ ਦੇ ਬਾਵਜੂਦ ਆਪਣੀਆਂ ਦਿਹਾੜੀਆਂ ਛੱਡ ਦਿਨ ਰਾਤ ਸੰਘਰਸ਼ ਵਿਚ ਜੱਚੀਆਂ ਰਹੀਆਂ। ਆਗੂਆਂ ਨੇ ਸਾਰੇ ਪਿੰਡ ਵਾਸੀਆਂ, ਨਗਰ ਪੰਚਾਇਤ, ਆਸ-ਪਾਸ ਦੇ ਮਜ਼ਦੂਰਾਂ ਕਿਸਾਨਾਂ, ਦੁਕਾਨਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅੰਦੋਲਨ ਸਭਨਾਂ ਦੇ ਸਹਿਯੋਗ ਤੇ ਮਿਹਨਤ ਬਿਨਾਂ ਜਿੱਤਿਆ ਨਹੀਂ ਸਕਦਾ ਸੀ। ਇਸ ਮੌਕੇ ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਸ਼ੰਕਰ ਜਟਾਣਾਂ, ਬਲਦੇਵ ਸਿੰਘ ਉੱਡਤ, ਜੀਤ ਸਿੰਘ ਜਟਾਣਾਂ, ਜਸਵੀਰ ਜੱਸੀ, ਜਰਨੈਲ ਸਿੰਘ ਨੰਗਲ, ਨਿਰਭੈ ਸਿੰਘ ਫੱਤਾ, ਹਮੀਰ ਸਿੰਘ ਮੈਬਰ ਪੰਚਾਇਤ, ਗੁਰਬਖਸ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ਫੱਤਾ, ਬਲਕੌਰ ਸਿੰਘ ਫੱਤਾ, ਬਲਵਿੰਦਰ ਸਿੰਘ ਕੋਟਧਰਮੂ, ਰਾਜਿੰਦਰ ਸਿੰਘ ਹੀਰੇਵਾਲਾ, ਹਰਪਾਲ ਸਿੰਘ ਫੱਤਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।"

In Mansa For The Last 8 Days A Clear Front Was Taken To Lay The Pipeline


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App