ਮਾਮੂਲੀ ਵਿਵਾਦ ਮਗਰੋਂ ਗੁਆਂਢੀ ਨੇ ਵਿਆਹੁਤਾ ਤੇ ਮਾਂ ਨਾਲ ਕੀਤੀ ਕੁੱਟਮਾਰ

17/10/2023 | Public Times Bureau | Panjab

"ਸਥਾਨਕ ਜੀਕੇ ਅਸਟੇਟ ਸੰਗਮ ਪੈਲਸ ਦੇ ਨਜ਼ਦੀਕ ਰਹਿਣ ਵਾਲੇ ਪਰਿਵਾਰ ਉੱਤੇ ਗੁਆਂਢੀ ਨੇ ਮਾਮੂਲੀ ਰੰਜਿਸ਼ ਦੇ ਚਲਦਿਆਂ ਹਮਲਾ ਕਰ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ। ਉਕਤ ਮਾਮਲੇ ਚ ਥਾਣਾ ਮਿਹਰਬਾਨ ਪੁਲਿਸ ਨੇ ਪਿੰਡ ਜੋਧੇਵਾਲ ਸਮਰਾਲਾ ਦੀ ਰਹਿਣ ਵਾਲੀ ਰਜਨੀ ਦੇ ਬਿਆਨ ਉੱਪਰ ਜੀਕੇ ਅਸਟੇਟ ਦੇ ਰਹਿਣ ਵਾਲੇ ਸੋਨੂੰ, ਉਸਦੀ ਪਤਨੀ ਕੋਮਲ ਤੇ ਪੁੱਤਰ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਰਜਨੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਆਪਣੀ ਡਿਲੀਵਰੀ ਹੋਣ ਕਾਰਨ ਪੇਕੇ ਘਰ ਆਈ ਸੀ। 15 ਅਕਤੂਬਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਨ੍ਹਾਂ ਦੇ ਗੁਆਂਢ ਚ ਰਹਿਣ ਵਾਲੀ ਕੋਮਲ ਨੇ ਪੁਰਾਣੀ ਰੰਜਿਸ਼ ਦੇ ਚਲਦੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਘਰ ਦੇ ਬਾਹਰ ਝਗੜੇ ਦਾ ਰੌਲਾ ਸੁਣ ਕੇ ਰਜਨੀ ਤੇ ਉਸ ਦੀ ਮਾਂ ਰਾਜ ਰਾਣੀ ਬਾਹਰ ਆਈਆਂ ਤਾਂ ਕੋਮਲ, ਉਸਦਾ ਪਤੀ ਸੋਨੂੰ ਤੇ ਲੜਕਾ ਘਰ ਦੇ ਬਾਹਰ ਖੜ੍ਹੇ ਗਾਲੀ ਗਲੋਚ ਕਰ ਰਹੇ ਸਨ। ਸ਼ਿਕਾਇਤਕਰਤਾ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਰਜਨੀ ਤੇ ਉਸ ਦੀ ਮਾਂ ਰਾਜ ਰਾਣੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਹੱਲੇ ਵਾਲਿਆਂ ਨੂੰ ਇਕੱਠਾ ਹੁੰਦੇ ਵੇਖ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।"

After A Minor Dispute The Neighbor Beat Up The Married Man And His Mother


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App