"ਨਾਭਾ ਦੇ ਅਲਹੌਰਾ ਗੇਟ ਦੇ ਸ਼ਮਸ਼ਾਨਘਾਟ ’ਚ ਦੇਰ ਸ਼ਾਮ ਤਕਰੀਬਨ ਸੱਤ ਵਜੇ 23 ਸਾਲਾ ਮਿ੍ਰਤਕ ਵਿਆਹੁਤਾ ਦੇ ਪੇਕਿਆਂ ਨੇ ਸਹੁਰਾ ਪਰਿਵਾਰ ’ਤੇ ਕਤਲ ਦਾ ਦੋਸ਼ ਲਾਉਂਦੇ ਹੋਏ ਬਲ਼ਦੇ ਸਿਵੇ ਨੂੰ ਬੁਝਾ ਕੇ ਅੱਧਸੜੀ ਲਾਸ਼ ਕੱਢ ਲਈ। ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਦੀ ਧੀ ਦਾ ਕਤਲ ਕਰ ਕੇ ਚੁੱਪ-ਚੁਪੀਤੇ ਸਸਕਾਰ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਪਤਾ ਲੱਗਦਿਆਂ ਹੀ ਜਦੋਂ ਉਹ ਨਾਭਾ ਪੁੱਜੇ ਤਾਂ ਮੁਲਜ਼ਮਾਂ ਨੇ ਚਿਖਾ ਨੂੰ ਅੱਗ ਵੀ ਲਾ ਦਿੱਤੀ ਸੀ ਪਰ ਸਮਾਂ ਰਹਿੰਦਿਆਂ ਉਹ ਮੌਕੇ ’ਤੇ ਪੁੱਜ ਗਏ। ਮੌਕੇ ’ਤੇ ਪੁੱਜੀ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਕਬਜ਼ੇ ਵਿਚ ਲੈ ਲਈ। ਮਿ੍ਰਤਕ ਦਾ ਪਛਾਣ ਪਰਮਜੀਤ ਕੌਰ (23) ਵਜੋਂ ਹੋਈ। ਪੇਕੇ ਪਰਿਵਾਰ ਨੇ ਦੱਸਿਆ ਕਿ ਸਹੁਰਿਆਂ ਨੇ ਧੀ ਦੀ ਮੌਤ ਦੀ ਜਾਣਕਾਰ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਸਗੋਂ ਕਿਸੇ ਹੋਰ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਤੇ ਉਹ ਤੁਰੰਤ ਨਾਭਾ ਪੁੱਜੇ। ਮਿ੍ਰਤਕਾ ਦੇ ਜੀਜੇ ਪੱਪੂ ਰਾਮ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਬੱਚਾ ਨਾ ਹੋਣ ਕਾਰਨ ਸਹੁਰਾ ਪਰਿਵਾਰ ਪਰਮਜੀਤ ਕੌਰ ਨੇ ਤੰਗ ਪਰੇਸ਼ਾਨ ਕਰਦਾ ਸੀ। ਮੰਗਲਵਾਰ ਨੂੰ ਉਸ ਦਾ ਫੋਨ ਆਇਆ ਕਿ ਉਹ ਕਾਫੀ ਪਰੇਸ਼ਾਨ ਸੀ, ਉਸ ਨੇ ਸਮਝਾਇਆ ਸੀ ਕਿ ਉਹ ਖ਼ੁਦ ਆ ਕੇ ਗੱਲਬਾਤ ਕਰੇਗਾ। ਇਸ ਦੇ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਪੋਨ ਕਰ ਕੇ ਪਰਮਜੀਤ ਦੀ ਮੌਤ ਦੀ ਸੂਚਨਾ ਦਿੱਤੀ ਤੇ ਦੱਸਿਆ ਕਿ ਚੁੱਪ-ਚੁਪੀਤੇ ਸਸਕਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜ ਕੇ ਪੁਲਿਸ ਨੂੰ ਸੱਦਿਆ। ਫਾਇਰ ਬਿ੍ਰਗੇਡ ਦੀ ਮਦਦ ਨਾਲ ਚਿਖਾ ਬੁਝਾਈ ਤੇ ਲਾਸ਼ ਪੋਸਟਮਾਰਟਮ ਲਈ ਭੇਜੀ। ਥਾਣਾ ਕੋਤਵਾਲੀ ਨਾਭਾ ਦੇ ਏਐੱਸਆਈ ਮਨਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਮੁਲਜ਼ਮਾਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।"
The Parents Handed Over The Dead Body To The Police Accused The In laws Of Killing Their Daughter
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)