ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਤਿੱਕੜੀ ਫਿਰ ਕਰੇਗੀ ਧਮਾਕਾ, ਨਵੀਂ ਫਿਲਮ ਦਾ ਹੋਇਆ ਐਲਾਨ

12/09/2023 | Public Times Bureau | Panjab

"ਦਿਲਜੀਤ ਦੋਸਾਂਝ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਚ ਰਹਿੰਦੇ ਹਨ। ਇਸ ਸਾਲ ਦਿਲਜੀਤ ਦੋਸਾਂਝ ਕੋਚੈਲਾ ਮਿਊਜ਼ਿਕ ਫੈਸਟੀਵਲ ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ ਦੀ ਫੈਨ ਫਾਲੋਇੰਗ ਚ ਪੂਰੀ ਦੁਨੀਆ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਸੀ। ਇਸ ਦੇ ਨਾਲ ਨਾਲ ਹਾਲ ਹੀ ਚ ਦਿਲਜੀਤ ਨੇ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ 3 ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਗਾਇਕ ਤੋਂ ਅਦਾਕਾਰ ਬਣੇ ਬਣੇ ਦਿਲਜੀਤ ਇੱਕ ਵਾਰ ਫਿਰ ਤੋਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਰੰਨਾਂ ਚ ਧੰਨਾਂ ਦਾ ਐਲਾਨ ਕੀਤਾ ਹੈ। ਫਿਲਮ ਦਾ ਪੋਸਟਰ ਐਨੀਮੇਸ਼ਨ ਰਾਹੀਂ ਬਣਾਇਆ ਗਿਆ ਹੈ। ਪੋਸਟਰ ਨਾਲ ਦਿਲਜੀਤ ਕਈ ਲੇਡੀਜ਼ ਨਾਲ ਇਕੱਲੇ ਖੜੇ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ਲਿਖੀ, ਇਸ਼ਕ ਨੇ ਗਾਲਿਬ ਨਿਕੱਮਾ ਕਰ ਦੀਆ, ਵਰਨਾ ਆਦਮੀ ਹਮ ਬੀ ਥੇ ਕਾਮ ਕੇ। ਦਿਲਜੀਤ ਦੀ ਇਸ ਪੋਸਟ ਨੂੰ ਦੇਖ ਕੇ ਇਹ ਸਮਝ ਆ ਰਿਹਾ ਹੈ ਕਿ ਇਸ ਫਿਲਮ ਚ ਦੋਸਾਂਝਵਾਲਾ ਦਿਲਫੇਕ ਆਸ਼ਿਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਇਹੀ ਨਹੀਂ ਦਿਲਜੀਤ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਇਸ ਫਿਲਮ ਨੂੰ ਦੇਖਣ ਲਈ ਤੁਹਾਨੂੰ 1 ਸਾਲ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਫਿਲਮ 2 ਅਕਤੂਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਪਰਦੇ ਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵਾਂ ਨੇ ਇਕੱਠੇ ਕਈ ਫਿਲਮਾਂ ਚ ਕੰਮ ਕੀਤਾ ਹੈ। ਦੋਵੇਂ ਪਹਿਲੀ ਵਾਰ ਫਿਲਮ ਪੰਜਾਬ 84 ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ-ਸੋਨਮ ਨੇ 2021 ਚ ਆਈ ਫਿਲਮ ਹੌਸਲਾ ਰੱਖ ਚ ਇਕੱਠੇ ਕੰਮ ਕੀਤਾ। ਫਿਲਮ ਸ਼ਹਿਨਾਜ਼ ਗਿੱਲ ਵੀ ਮੁੱਖ ਭੂਮਿਕਾ ਚ ਨਜ਼ਰ ਆਈ ਸੀ। ਹੁਣ 2 ਸਾਲਾਂ ਬਾਅਦ ਮੁੜ ਤੋਂ ਇਹ ਤਿੱਕੜੀ ਇਕੱਠੇ ਨਜ਼ਰ ਆਉਣ ਵਾਲੀ ਹੈ।"

The Trio Of Diljit Dosanjh Sonam Bajwa And Shahnaz Gill Will Make A Bang Again The New Film Has Been Announced


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App