ਨਿਊਜ਼ੀਲੈਂਡ ਚ ਦੂਸਰੀ ਵਾਰ 62% ਵੋਟਾਂ ਦੇ ਨਾਲ ਜਿੱਤ ਹਾਸਿਲ ਕਰਕੇ ਜਪਨ ਕੌਰ ਨੇ ਇਤਿਹਾਸਕ ਪ੍ਰਾਪਤੀ ਕੀਤੀ

06/09/2023 | Public Times Bureau | Panjab

"ਬੀਤੇ ਕੱਲ੍ਹ ਜਿੱਥੇ ਭਾਰਤ ਦੇ ਵਿਚ ਅਧਿਆਪਕ ਦਿਵਸ ਮਨਾ ਕੇ ਆਪਣੇ-ਆਪਣੇ ਪੜ੍ਹਾਈ ਗੁਰੂਆਂ ਨੂੰ ਯਾਦ ਕੀਤਾ ਗਿਆ ਉਥੇ ਵਿਦੇਸ਼ਾਂ ਦੇ ਵਿਚ ਜਨਮੇ ਭਾਰਤੀ ਬੱਚੇ ਵੀ ਨਾ ਕੇਵਲ ਪੜ੍ਹਾਈ ਸਗੋਂ ਸਕੂਲੀ ਪ੍ਰਬੰਧਾਂ ਦੇ ਵਿਚ ਵੀ ਨਾਮਣਾ ਖੱਟ ਰਹੇ ਹਨ। ਵਿਦੇਸ਼ੀ ਸਕੂਲਾਂ ਨੂੰ ਚਲਾਉਣ ਵਾਲੇ ਟਰਸਟਾਂ ਅਤੇ ਬੋਰਡ ਮੈਂਬਰਾਂ ਦਾ ਆਪਣਾ ਇਕ ਜ਼ਿੰਮਾ ਹੁੰਦਾ ਹੈ, ਜਿਹੜਾ ਸਕੂਲ ਦੇ ਪ੍ਰਬੰਧਨ ਅਤੇ ਉਚ ਪੜ੍ਹਾਈ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਦੂਰ ਅੰਦੇਸ਼ੀ ਸੇਵਾਵਾਂ ਦਿੰਦਾ ਹੈ। ਇਹ ਕਾਰਜ ਤਿੰਨ ਤਰ੍ਹਾਂ ਦੇ ਬੋਰਡ ਮੈਂਬਰ ਕਰਦੇ ਹਨ ਜਿਵੇਂ ਮਾਪਿਆਂ ਦੇ ਚੁਣੇ ਮੈਂਬਰ, ਸਟਾਫ ਦੇ ਚੁਣੇ ਮੈਂਬਰ ਅਤੇ ਵਿਦਿਆਰਥੀਆਂ ਦੇ ਚੁਣੇ ਮੈਂਬਰ (9ਵੇਂ ਸਾਲ ਦੀ ਪੜ੍ਹਾਈ ਤੋਂ ਉਪਰ ਵਾਲੇ)। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਜਿੱਥੇ ਬਹੁ ਗਿਣਤੀ ਇਥੇ ਦੇ ਸਥਾਨਿਕ ਬੱਚਿਆਂ ਦੀ ਹੀ ਹੈ ਅਤੇ ਸਿਰਫ ਕੁਝ ਕੁ ਪੰਜਾਬੀ ਲੜਕੀਆਂ ਹੀ ਇਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈਆਂ ਬੋਰਡ ਮੈਂਬਰ ਚੋਣਾਂ ਦੇ ਵਿਚ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜੱਪਨ ਕੌਰ ਨੇ ਵਿਦਿਆਰਧੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ਼ ਜਿੱਤਦਿਆਂ ਲਗਤਾਰ ਦੂਸਰੀ ਵਾਰ 62% ਵੋਟਾਂ ਦੇ ਨਾਲ ਜਿੱਤ ਹਾਸਿਲ ਕਰਕੇ ਇਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ। ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਬੱਚਾ ਦੂਜੀ ਵਾਰ ਚੋਣ ਜਿਤਿਆ ਹੋਵੇ ਅਤੇ ਵੋਟਿੰਗ ਦਰ ਉਪਰ ਗਈ ਹੋਵੇ। ਬੋਰਡ ਮੈਂਬਰ ਵਾਸਤੇ 4 ਵਿਦਿਆਰਥੀ ਮੈਦਾਨ ਵਿਚ ਸਨ ਅਤੇ ਜਪਨ ਕੌਰ ਨੇ ਇਹ ਜਿੱਤ ਹਾਸਿਲ ਕੀਤੀ ਹੈ। ਬੋਰਡ ਆਫ ਟਰਸਟੀਜ਼ ਦੇ ਵਿਚ ਇਹ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ, ਜੋ ਕਿ ਇਕ ਵੱਡੀ ਗੱਲ ਹੈ। ਬੱਚੀ ਜੱਪਣ ਕੌਰ ਨੇ ਕਮਿਊਨਿਟੀ ਤੋਂ ਅਸੀਸਾਂ ਦੀ ਮੰਗ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਤਾਂ ਕਿ ਉਹ ਸਿੱਖ ਪਹਿਰਾਵੇ ਸਮੇਤ ਆਪਣੇ ਭਾਈਚਾਰੇ ਦਾ ਨਾਂਅ ਹੋਰ ਚਮਕਾ ਸਕੇ। ਨਿਊਜ਼ੀਲੈਂਡ ਦੇ ਵਿਚ ਸ਼ਾਇਦ ਇਹ ਪਹਿਲੀ ਸਿੱਖੀ ਸਰੂਪ ਵਾਲੀ ਬੱਚੀ ਹੈ ਜੋ ਪਿਛਲੇ ਸਾਲ ਤੋਂ ਜਿੱਥੇ ਸਿੱਖੀ ਸਰੂਪ ’ਚ ਰਹਿੰਦਿਆ ਪੜ੍ਹਾਈ ਪੂਰੀ ਕਰ ਰਹੀ ਹੈ, ਉਥੇ ਇਸ ਸਕੂਲ ਦੇ ਲਗਪਗ 2200 ਵਿਦਿਆਰਥੀਆਂ ਦੇ ਵਿਚੋਂ ਵੱਡਾ ਵਿਸ਼ਵਾਸ਼ ਜਿੱਤਣ ਦੇ ਵਿਚ ਕਾਮਯਾਬ ਹੋਈ ਹੈ। ਉਹ ਇਸ ਵੇਲੇ ਸਕੂਲ ਦੇ 12ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਇਸ ਸਕੂਲ ਦੇ ਵਿਚ ਪਹਿਲੀ ਵਾਰ ਕੋਈ ਭਾਰਤੀ ਕੁੜੀ ਇਹ ਵਿਸ਼ਵਾਸ਼ ਹਾਸਿਲ ਕਰ ਸਕੀ ਹੈ। ਉਸਦੇ ਸਕੂਲ ਕੋਟ ਉਤੇ ਲੱਗੇ ਵੱਖ-ਵੱਖ ਪ੍ਰਾਪਤ ਬੈਜ ਦੱਸਦੇ ਹਨ ਕਿ ਉਸਨੂੰ ਐਨੇ ਵਿਦਿਆਰਥੀਆਂ ਨੇ ਕਿਉਂ ਵੋਟਾਂ ਪਾਈਆਂ ਅਤੇ ਵਿਸ਼ਵਾਸ਼ ਕੀਤਾ। ਬੱਚੀ ਜਪਨ ਕੌਰ ਦੇ ਸਤਿਕਾਰਤ ਪਿਤਾ ਸ. ਕਰਮਜੀਤ ਸਿੰਘ ਤਲਵਾੜ ਜਿੱਥੇ ਗੁਰਦੁਆਰਾ ਸਾਹਿਬ ਨੌਰਥ ਸ਼ੋਰ ਦੇ ਮੁੱਖ ਸੇਵਾਦਾਰ ਹਨ ਉਥੇ ‘ਕੈਜਲੇ ਇੰਟਰਮੀਡੀਏਟ ਸਕੂਲ’ ਪਾਪਾਟੋਏਟੋਏ ਦੇ ਵਿਚ ਤਿੰਨ ਵਾਰ ਬੋਰਡ ਟਰੱਸਟੀ ਵੀ ਰਹਿ ਚੁੱਕੇ ਹਨ। ਸਮੁੱਚੇ ਭਾਈਚਾਰੇ ਵੱਲੋਂ ਬੱਚੀ ਜੱਪਨ ਕੌਰ ਅਤੇ ਉਸਦੇ ਸਮੁਚੇ ਪਰਿਵਾਰ ਨੂੰ ਲੱਖ-ਲੱਖ ਵਧਾਈ।"

Japan Kaur Made A Historic Achievement By Winning For The Second Time In New Zealand With 62 Votes


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App