ਦੇਵੀਗੜ੍ਹ ਤੋਂ ਮਹਿਜ਼ 10 ਕਿਲੋਮੀਟਰ ਦੂਰ ਪਿੰਡ ਬੁਧਮੋਰ ਨੇੜੇ ਟਾਂਗਰੀ ਨਦੀ ਦੇ ਕੰਢੇ ਅਮਰੂਦ ਤੋੜਦੀਆਂ ਦੋ ਛੋਟੀਆਂ ਬੱਚੀਆਂ ਦੇ ਡੂੰਘੇ ਪਾਣੀ ਚ ਡਿੱਗ ਕੇ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਬੱਚੀਆਂ ਮੰਜੂ ਦੇਵੀ (11) ਪੁੱਤਰੀ ਗੁਰਮੀਤ ਸਿੰਘ ਤੇ ਮਨਦੀਪ ਕੌਰ (9) ਪੁੱਤਰੀ ਕੁਲਦੀਪ ਸਿੰਘ ਆਪਣੇ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ। ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ, ਉਥੇ ਨਦੀ ਦੇ ਕੰਢੇ ਤੇ ਅਮਰੂਦ ਦਾ ਬੂਟਾ ਸੀ। ਜਿਸ ਤੋਂ ਇਹ ਲੜਕੀਆਂ ਉਪਰ ਚੜ੍ਹ ਕੇ ਅਮਰੂਦ ਤੋੜਨ ਲੱਗ ਪਈਆਂ ਅਤੇ ਅਚਾਨਕ ਪੈਰ ਫਿਸਲਣ ਕਾਰਨ ਨਦੀ ਦੇ ਡੂੰਘੇ ਪਾਣੀ ਚ ਡਿੱਗ ਗਈਆਂ। ਇਸ ਦੀ ਸੂਚਨਾ ਪੁਲਿਸ ਚੌਕੀ ਰੌਹੜ ਜਾਗੀਰ ਨੂੰ ਦਿੱਤੀ ਗਈ। ਜਿਸ ਤੇ ਥਾਣਾ ਮੁਖੀ ਜੁਲਕਾਂ ਹਰਜਿੰਦਰ ਸਿੰਘ ਢਿੱਲੋਂ, ਚੌਕੀ ਇੰਚਾਰਜ ਸੂਬਾ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਤੇ ਹੋਰ ਪੁਲਿਸ ਮੁਲਾਜਮ ਮੌਕੇ ਤੇ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਸੰਪਰਕ ਕੀਤਾ ਤੇ ਬੱਚੀਆਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਮੰਗ ਕੀਤੀ। ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਦੀ ਟੀਮ ਨੂੰ ਘਟਨਾ ਵਾਲੀ ਥਾਂ ਤੇ ਭੇਜਿਆ। ਇਸ ਤੋਂ ਇਲਾਵਾ ਇਕ ਜਾਲ ਥੋੜ੍ਹੀ ਦੂਰ ਪਿੰਡ ਕੁੱਪੀਆਂ ਹਰਿਆਣਾ ਨੇੜੇ ਪੁਲ਼ ਤੇ ਲਾਇਆ ਗਿਆ ਹੈ। ਇਸ ਮੌਕੇ ਐੱਸਡੀਐੱਮ ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਵੀ ਪਹੁੰਚੇ, ਜਿਨ੍ਹਾਂ ਨੇ ਬੱਚੀਆਂ ਨੂੰ ਬਾਹਰ ਕੱਢਣ ਲਈ ਪਰਿਵਾਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਬੱਚੀਆਂ ਦੀ ਭਾਲ ਜਾਰੀ ਸੀ।
Two Girls Drowned While Plucking Guavas On The Bank Of Tangri River In Devigarh Search Continues
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)