ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਮੈਡੀਕਲ ਕਾਲਜ ਨੇੜੇ ਸ਼ਾਮ ਨੂੰ ਹੋਏ ਸੜਕ ਹਾਦਸੇ ਚ ਫਤਿਹਾਬਾਦ ਦੇ ਡੀਐਸਪੀ ਚੰਦਰਪਾਲ ਦੀ ਮੌਤ ਹੋ ਗਈ। ਉਹ ਰੋਜਾਨਾਂ ਦੀ ਤਰ੍ਹਾਂ ਸਾਈਕਲ ਚਲਾ ਰਹੇ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸੂਚਨਾ ਮਿਲਦੇ ਹੀ ਪੂਰੇ ਪੁਲਿਸ ਮਹਿਕਮੇ ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਡੀਐਸਪੀ ਚੰਦਰਪਾਲ ਫਤਿਹਾਬਾਦ ਦੇ ਰਤੀਆ ਇਲਾਕੇ ਦਾ ਚਾਰਜ ਦੇਖ ਰਹੇ ਸਨ। ਇਸ ਤੋਂ ਪਹਿਲਾਂ ਉਹ ਟਰੈਫਿਕ ਅਤੇ ਭੱਟੂ ਖੇਤਰ ਵਿੱਚ ਤਾਇਨਾਤ ਸਨ। ਰੋਜ਼ਾਨਾ ਦੀ ਤਰ੍ਹਾਂ ਉਹ ਫਤਿਹਾਬਾਦ ਪੁਲਿਸ ਲਾਈਨ ਤੋਂ ਸਾਈਕਲ ਲੈ ਕੇ ਹਿਸਾਰ ਲਈ ਰਵਾਨਾ ਹੋਏ। ਅਗਰੋਹਾ ਮੈਡੀਕਲ ਕਾਲਜ ਕੋਲ ਪੁੱਜੇ ਹੀ ਸਨ ਕਿ ਪੁਲ ਨੇੜੇ ਉਨ੍ਹਾਂ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਡੀਐਸਪੀ ਚੰਦਰਪਾਲ ਸਾਈਕਲ ਚਲਾਉਣ ਦੇ ਬਹੁਤ ਸ਼ੌਕੀਨ ਸਨ। ਉਹ ਹਰ ਰੋਜ਼ ਕਈ ਕਿਲੋਮੀਟਰ ਸਾਈਕਲ ਚਲਾਉਂਦੇ ਸੀ। ਅਕਸਰ ਉਹ ਅਗਰੋਹਾ ਤੋਂ ਅੱਗੇ ਨਿਕਲ ਜਾਂਦੇ ਸੀ ਅਤੇ ਸਾਈਕਲ ਤੇ ਵਾਪਸ ਵੀ ਆਉਂਦੇ। ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਆਸਥਾ ਮੋਦੀ ਸਮੇਤ ਕਈ ਸੀਨੀਅਰ ਅਧਿਕਾਰੀ ਅਗਰੋਹਾ ਮੈਡੀਕਲ ਕਾਲਜ ਲਈ ਰਵਾਨਾ ਹੋ ਗਏ।
Unidentified Vehicle Collided Dsp Chandrapal Died
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)