ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪਰੋ ਗਰਭਜਨ ਸਿੰਘ ਗਿੱਲ , ਪੰਜਾਬੀ ਸਾਹਿੱਤ ਅਕਾਡਮੀ ਲਧਿਆਣਾ ਦੇ ਮੀਤ ਪਰਧਾਨ ਤਰੈਲੋਚਨ ਲੋਚੀ ਤੇ ਪੰਜਾਬੀ ਕਵੀ ਸਤੀਸ਼ ਗਲਾਟੀ (ਚੇਤਨਾ ਪਰਕਾਸ਼ਨ) ਨੇ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨਹਾਂ ਦੇ ਛੇ ਸਾਥੀਆਂ ਦਾ ਸਾਂਾ ਪੋਸਟਰ ਪੰਜਾਬੀ ਭਵਨ ਲਧਿਆਣਾ ਵਿਖੇ ਲੋਕ ਅਰਪਨ ਕੀਤਾ। ਇਨਹਾਂ ਸੱਤ ਸੂਰਮਿਆਂ ਨੂੰ ਲਾਹੌਰ ਸੈਂਟਰਲ ਜੇਲਹ ਲਾਹੌਰ ਵਿਚ ਇਕੱਠਿਆਂ 16 ਨਵੰਬਰ ਇੱਕੋ ਵੇਲੇ ਲਾਹੌਰ ਸੈਂਟਰਲ ਜੇਲਹ ਵਿੱਚ ਫਾਂਸੀ ਚੜਹਾਇਆ ਗਿਆ ਸੀ। ਪਰੋ ਗਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਸਰਾਭਾ (ਲਧਿਆਣਾ) ਸ਼ਹੀਦ ਜਗਤ ਸਿੰਘ ਪਿੰਡ ਸਰ ਸਿੰਘ (ਤਰਨ ਤਾਰਨ) ਸ਼ਹੀਦ ਬਖਸ਼ੀਸ਼ ਸਿੰਘ,ਸ਼ਹੀਦ ਸਰਾਇਣ ਸਿੰਘ (ਵੱਡਾ) ਸ਼ਹੀਦ ਸਰਾਇਣ ਸਿੰਘ (ਛੋਟਾਾ) ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗਰਾਇਆ) ਤੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਊਂ (ਪੂਨਾ) ਮਹਾਂਰਾਸ਼ਟਰਾ ਨੂੰ ਕੱਲਹ 16 ਨਵੰਬਰ 2022 ਨੂੰ ਪੂਰੇ ਦੇਸ਼ ਵਿੱਚ ਇਕੱਠਿਆਂ ਸ਼ਰਧਾਂਜਲੀ ਦੇਣਾ ਬਣਦਾ ਹੈ। ਵਰਨਣਯੋਗ ਗੱਲ ਇਹ ਹੈ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਚੇਤਾ ਕਰਵਾਉਣ ਦੇ ਬਾਵਜੂਦ ਦੇਸ਼ ਵੰਡ ਮਗਰੋਂ ਅੱਜ ਤੀਕ ਕਦੇ ਵੀ ਇਨਹਾਂ ਸੱਤਾਂ ਸੂਰਮਿਆਂ ਦਾ ਇਕੱਠਿਆਂ ਸ਼ਹਾਦਤ ਦਿਹਾੜਾ ਇਕੱਠਿਆਂ ਨਹੀਂ ਮਨਾਇਆ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲਧਿਆਣਾ ਵੱਲੋਂ ਪਿਛਲੇ ਸਾਲ ਵੀ 16 ਨਵੰਬਰ ਦੇ ਸੱਤ ਸ਼ਹੀਦਾਂ ਦਾ ਸਾਂਾ ਕੈਲੰਡਰ ਛਾਪ ਕੇ ਵੰਡਿਆ ਗਿਆ ਸੀ। ਪੰਜਾਬੀ ਸਾਹਿੱਤ ਅਕਾਡਮੀ ਲਧਿਆਣਾ ਦੇ ਮੀਤ ਪਰਧਾਨ ਤਰੈਲੋਚਨ ਲੋਚੀ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ 16 ਨਵੰਬਰ ਦੇ ਸ਼ਹੀਦਾਂ ਦੀ ਸਾਂੀ ਜੀਵਨੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦਾ ਹਿੱਸਾ ਬਣੇ। ਸਤੀਸ਼ ਗਲਾਟੀ ਨੇ ਕਿਹਾ ਕਿ ਉਹ ਚੇਤਨਾ ਪਰਕਾਸ਼ਨ ਵੱਲੋਂ ਇਨਹਾਂ ਸੱਤ ਸ਼ਹੀਦਾਂ ਬਾਰੇ ਸਾਂੀ ਪਸਤਕ ਅਗਲੇ ਸਾਲ ਤੀਕ ਤਿਆਰ ਕਰਵਾਈ ਜਾਵੇਗੀ। ਸੱਤ ਸ਼ਹੀਦਾਂ ਦਾ ਸਾਂਾ ਪੋਸਟਰ ਵੀ ਛਾਪ ਕੇ ਉਹ ਦੇਸ਼ ਬਦੇਸ਼ ਵਿੱਚ ਪਹੰਚਾਉਣਗੇ। ਇਸ ਮੌਕੇ ਪੰਜਾਬੀ ਕਹਾਣੀਕਾਰ ਸਰਿੰਦਰਦੀਪ ਅਤੇ ਸਮਿਤ ਗਲਾਟੀ ਤੋਂ ਇਲਾਵਾ ਕ ਹੋਰ ਸ਼ਭਚਿੰਤਕ ਵੀ ਹਾਜ਼ਰ ਸਨ।
punjabi lok virasat academy shared a poster of seven martyred comrades including shaheed kartar singh sarabha
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)