ਆਡੀਓ ਕਲਿੱਪ ਵਾਇਰਲ ਹੋਣ ਮਗਰੋਂ ਫੌਜਾ ਸਿੰਘ ਸਰਾਰੀ ਦਾ ਜ਼ਬਰਦਸਤ ਵਿਰੋਧ

13/09/2022 | The public times | punjab

ਕੱਲਹ ਇੱਕ ਓਸਡੀ ਨਾਲ ਕਥਿਤ ਗੱਲਬਾਤ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਪਹਿਲਾਂ ਵਿਵਾਦਾਂ ਵਿੱਚ ਘਿਰੇ ਫੂਡ ਪਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਅੱਜ ਕਿਸਾਨਾਂ ਅਤੇ ਸਾਬਕਾ ਸੈਨਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਰਾਗੜਹੀ ਮੈਮੋਰੀਅਲ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਮੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੰਚੇ ਫੌਜਾ ਸਿੰਘ ਨੂੰ ਕਾਲੀਆਂ ੰਡੀਆਂ ਦਿਖਾ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨਾਲ ਸਬੰਧਤ ਕਿਸਾਨਾਂ ਅਤੇ ਸਾਬਕਾ ਸੈਨਿਕਾਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਨੂੰ ਯਾਦਗਾਰ ਦੇ ਅੰਦਰ ਨਹੀਂ ਜਾਣ ਦਿੱਤਾ। ਮੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਸਰਕਾਰੀ ਦੌਰੇ ਤੇ ਵਿਦੇਸ਼ ਚ ਹਨ, ਪਰ ਇਸ ਵਾਰ ਸਾਰਾਗੜਹੀ ਦੀ ਲੜਾਈ ਦੀ 125ਵੀਂ ਵਰਹੇਗੰਢ ਮੌਕੇ ਕੋਈ ਹੋਰ ਸੀਨੀਅਰ ਕੈਬਨਿਟ ਮੰਤਰੀ ਜਾਂ ਨੌਕਰਸ਼ਾਹ ਸ਼ਾਮਲ ਹੋਣ ਲਈ ਨਹੀਂ ਆਇਆ। ਸਰਾਰੀ ਦੇ ਨਾਲ ਫਿਰੋਜ਼ਪਰ ਸ਼ਹਿਰੀ ਅਤੇ ਦਿਹਾਤੀ ਹਲਕਿਆਂ ਦੇ ਕਰਮਵਾਰ ਵਿਧਾਇਕ ਰਜਨੀਸ਼ ਦਹੀਆ ਅਤੇ ਰਣਬੀਰ ਭੱਲਰ ਵੀ ਮੌਜੂਦ ਸਨ।ਬਾਅਦ ਵਿੱਚ, ਪਲਿਸ ਸਰੱਖਿਆ ਦੇ ਨਾਲ, ਸਰਾਰੀ ਨੂੰ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਹੋਰ ਗੇਟ ਤੋਂ ਪੰਡਾਲ ਵਿੱਚ ਲਿਜਾਇਆ ਗਿਆ। ਇਸ ਦੌਰਾਨ ਪਲੀਸ ਅਤੇ ਜੀਓਜੀ ਵਿਚਾਲੇ ਤਿੱਖੀ ਬਹਿਸ ਹੋਈ ਤੇ ੱਸੱਸਪੀ ਸਰੇਂਦਰ ਲਾਂਬਾ ਵੀ ਤਲਖ਼ ਲਹਿਜ਼ੇ ਵਿਚ ਗੱਲ ਕਰਦੇ ਨਜ਼ਰ ਆ। ਜ਼ਿਕਰਯੋਗ ਕਿ ਜੀਓਜੀ ਦੇ ਮਲਾਜ਼ਮ ਪੰਜਾਬ ਸਰਕਾਰ ਵੱਲੋਂ ਨੌਕਰੀ ਤੋਂ ਹਟਾ ਜਾਣ ਖ਼ਿਲਾਫ਼ ਰੋਸ ਪਰਗਟ ਕਰ ਰਹੇ ਸਨ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਆਡੀਓ ਸਬੰਧੀ ਪੱਤਰਕਾਰਾਂ ਵੱਲੋਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਸਰਾਰੀ ਉਥੋਂ ਚਲੇ ਗ। ਕੈਬਨਿਟ ਮੰਤਰੀ ਦੇ ਗੰਨਮੈਨਾਂ ਨੇ ਮੀਡੀਆ ਨਾਲ ਕਥਿਤ ਬਦਸਲੂਕੀ ਵੀ ਕੀਤੀ।

strong opposition of fauja singh sarari after the audio clip went viral


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App