ਪੰਜਾਬ ਦੇ ਨਿਵੇਸ਼ ਪਰੋਤਸਾਹਨ, ਕਿਰਤ,ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਕਿਹਾ ਕਿ ਮੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਨੇ ਸੂਬੇ ਵਿੱਚ 21000 ਕਰੋੜ ਰਪ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਨਵੇਂ ਉਦਯੋਗਾਂ ਅਤੇ ਸਟਾਰਟਅੱਪਾਂ ਦੀ ਆਮਦ ਨਾਲ ਪੰਜਾਬ ਵਿੱਚ 90,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਆਸ ਹੈ। ਉਹ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਚੰਡੀਗੜ ਵਿੱਚ ਵਪਾਰ, ਸੈਰ-ਸਪਾਟਾ, ਟੈਕਸੇਸ਼ਨ, ਬਿਜਲੀ ਅਤੇ ਕਿਰਤ ਹਲਾਰਾ ਦੇ ਉਦੇਸ਼ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿਸ਼ੇ ਤੇ ਕਰਵਾ ਇੱਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਮੈਂ ਸਾਰੇ ਉਦਯੋਗਪਤੀਆਂ ਦਾ ਪੰਜਾਬ ਵਿੱਚ ਨਿਵੇਸ਼ ਕਰਨ, ਖਾਸ ਕਰਕੇ ਖੇਤੀ ਅਤੇ ਫੂਡ ਪਰੋਸੈਸਿੰਗ ਖੇਤਰਾਂ ਵਿੱਚ ਨਿਵੇਸ ਕਰਨ ਅਤੇ ਪੰਜਾਬ ਵਿੱਚ ਨਿਵੇਸ ਦੇ ਮਾਹੌਲ ਨੂੰ ਬਿਹਤਰ ਬਣਾਉਣ ਲਈ ਆਪਣੇ ਸਾਅ ਦੇਣ ਲਈ ਸਆਗਤ ਕਰਦੀ ਹਾਂ। ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਦੇ ਹੋ ਢਕਵਾਂ ਤੇ ਸਹਿਜ ਮਾਹੌਲ ਪਰਦਾਨ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਵਿੱਚ ਉਦਯੋਗਿਕ ਮਾਹੌਲ ਦੀ ਮਜਬੂਤੀ ਨੂੰ ਉਜਾਗਰ ਕਰਦੇ ਹੋ, ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕਾਂ, ਰੇਲਵੇ ਅਤੇ ਹਵਾਈ ਮਾਰਗਾਂ ਰਾਹੀਂ ਸਖਾਲਾ ਸੰਪਰਕ , ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਨਕੂਲ ਵਾਤਾਵਰਣ ਪਰਦਾਨ ਕਰਦਾ ਹੈ। ਪੰਜਾਬ ਸਰਕਾਰ ਨੇ ਵੀ ਪਟੇ ਤੇ ਦਿੱਤੀ ਜਮੀਨ ਦੀ ਉਪਲਬਧਤਾ ਦਾ ਭਰੋਸਾ ਦਿੱਤਾ ਹੈ। ਪਰਕਿਰਿਆ ਨੂੰ ਸਰਲ ਬਣਾਉਣ ਜਿਵੇਂ ਕਿ ਸਿੰਗਲ ਵਿੰਡੋ ਪਰਣਾਲੀਆਂ ਅਤੇ ਸਮਾਂਬੱਧ ਪਰੋਤਸਾਹਨ , ਉੱਦਮੀਆਂ ਅਤੇ ਕਾਰਪੋਰੇਟਾਂ ਨੂੰ ਆਕਰਸ਼ਿਤ ਕਰਨ ਲਈ ਬਹਤ ਮਹੱਤਵਪੂਰਨ ਹਨ। ਸੈਸ਼ਨ ਦੌਰਾਨ, ਸੀ.ਆਈ.ਆਈ. ਪੰਜਾਬ ਰਾਜ ਕੌਂਸਲ ਨੇ ਰਾਜ ਲਈ ਨਵੀਂ ਉਦਯੋਗਿਕ ਅਤੇ ਨਿਵੇਸ਼ ਨੀਤੀ -2022 ਬਾਰੇ ਰਾਜ ਸਰਕਾਰ ਨੂੰ ਰਸਮੀ ਤੌਰ ਤੇ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ। ਸੈਸ਼ਨ ਦਾ ਮੱਖ ਉਦੇਸ਼ ਪੰਜਾਬ ਦੇ ਨਾਮੀ ਉਦਯੋਗਪਤੀਆਂ ਦੇ ਵਿਚਾਰਾਂ ਦੀ ਨਮਾਇੰਦਗੀ ਕਰਦੇ ਹੋ ਇਹਨਾਂ ਸਿਫਾਰਸ਼ਾਂ ਤੇ ਵਿਚਾਰ ਕਰਨਾ ਸੀ। ਰਾਜ ਸਭਾ ਮੈਂਬਰ (ਆਪ) ਅਤੇ ਚੇਅਰਮੈਨ, ਸਨ ਫਾਊਂਡੇਸਨ, ਸਰੀ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕ ਸਾਅ ਸਾਂੇ ਕੀਤੇ। ਉਨਾਂ ਨੇ ਪਬਲਿਕ-ਪਰਾਈਵੇਟ-ਪਾਰਟਨਰਸ਼ਿਪ ਮਾਡਲ ਵਿੱਚ ਸੂਬੇ ਵਿੱਚ ਫੋਕਲ ਪਆਇੰਟ ਸਥਾਪਤ ਕਰਨ ਦਾ ਸਾਅ ਦਿੱਤਾ। ਉਨਾਂ ਨੇ ਖੇਤੀ ਨਿਰਯਾਤ ਨੂੰ ਹਲਾਰਾ ਦੇਣ ਲਈ ਖੇਤੀ ਮੱਲ ਲੜੀ ਨੂੰ ਪਰਫੱਲਿਤ ਕਰਨ ਅਤੇ ਅੰਤਰਰਾਸ਼ਟਰੀ ਬਾਜਾਰਾਂ ਦੀ ਪਛਾਣ ਕਰਨ ਸਬੰਧੀ ਪਰਸਤਾਵ ਵੀ ਦਿੱਤਾ । ਬਿਜਲੀ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਗਵਰਨੈਂਸ ਸਧਾਰ ਅਤੇ ਸ਼ਿਕਾਇਤ ਨਿਵਾਰਣ, ਪੰਜਾਬ ਦੇ ਪਰਮੱਖ ਸਕੱਤਰ ਸਰੀ ਤੇਜਵੀਰ ਸਿੰਘ ਨੇ ਕਿਹਾ, “ ਜੀ20 ਸੰਮੇਲਨ ਦੇ ਹਿੱਸੇ ਵਜੋਂ, ਸਾਡੇ ਕੋਲ ਸੈਰ-ਸਪਾਟੇ ਨੂੰ ਵਧਾਉਣ ਲਈ ਪੰਜਾਬ ਵਿੱਚ ਅੰਮਿਰਤਸਰ ਵਰਗੇ ਵਿਰਾਸਤੀ ਸ਼ਹਿਰਾਂ ਨੂੰ ਦਿਖਾਉਣ ਦਾ ਵਧੀਆ ਮੌਕਾ ਹੈ। ਰਾਜ ਵਿੱਚ ਪੰਜਾਬ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸਮੂਹਿਕ ਤੌਰ ਤੇ ਸਾਨੂੰ ਨਿਵੇਸ਼ ਆਕਰਸ਼ਿਤ ਕਰਕੇ ਸੈਰ-ਸਪਾਟਾ ਖੇਤਰ ਨੂੰ ਹਲਾਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਦਯੋਗ, ਵਣਜ ਅਤੇ ਨਿਵੇਸ਼ ਪਰਮੋਸ਼ਨ, ਪੰਜਾਬ ਸਰਕਾਰ ਦੇ ਪਰਮੱਖ ਸਕੱਤਰ ਸਰੀ ਦਿਲੀਪ ਕਮਾਰ ਨੇ ਦੱਸਿਆ ਕਿ ਪੰਜਾਬ ਲਈ ਨਵੀਂ ਉਦਯੋਗਿਕ ਨੀਤੀ- 2022 ਦਾ ਖਰੜਾ ਤਿਆਰ ਹੈ ਅਤੇ ਸਮੀਖਿਆ ਲਈ ਉਦਯੋਗਾਂ ਅਤੇ ਸੰਭਾਵੀ ਨਿਵੇਸ਼ਕਾਂ ਨਾਲ ਸਾਂਾ ਕੀਤਾ ਜਾ ਰਿਹਾ ਹੈ। ਉਨਾਂ ਇਸ ਸਬੰਧੀ ਸਾਵਾਂ ਅਤੇ ਟਿੱਪਣੀਆਂ ਦਾ ਸਆਗਤ ਕੀਤਾ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪਰਮੋਸ਼ਨ ਦੇ ਸੀ.ਈ.ਓ. ਅਤੇ ਕਮਿਸ਼ਨਰ - ਆਬਕਾਰੀ ਅਤੇ ਕਰ, ਪੰਜਾਬ, ਸਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਨੀਤੀ ਬਣਾਉਣ ਦੀ ਪਰਕਿਰਿਆ ਚੱਲ ਰਹੀ ਹੈ ਜਿਸ ਵਿੱਚ ਉਦਯੋਗਾਂ ਲਈ ਉਚਿਤ ਦੇਖਭਾਲ ਵਿਸ਼ੇਸ ਤੌਰ ਤੇ ਦੂਜੇ ਦੇਸ਼ਾਂ ਅਤੇ ਰਾਜਾਂ ਦੇ ਨਿਵੇਸ਼ਕਾਂ ਦਾ ਧਿਆਨ ਰੱਖਿਆ ਜਾਵੇ। ਸੈਸ਼ਨ ਵਿੱਚ ਹਾਜ਼ਰ ਉਕਤ ਪਤਵੰਤਿਆਂ ਤੋਂ ਇਲਾਵਾ, ਸਰੀ ਮਨਵੇਸ਼ ਸਿੱਧੂ, ਸਕੱਤਰ (ਕਿਰਤ), ਸਰੀ ਅਮਿਤ ਥਾਪਰ, ਚੇਅਰਮੈਨ-ਸੀ.ਆਈ.ਆਈ. ਪੰਜਾਬ ਰਾਜ ਅਤੇ ਪਰਧਾਨ, ਗੰਗਾ ਕਰੋਵੂਲਜ ਲਿਮਟਿਡ, ਸਚਿਤ ਜੈਨ, ਸਾਬਕਾ ਚੇਅਰਮੈਨ, ਸੀ.ਆਈ.ਆਈ. ਉੱਤਰੀ ਖੇਤਰ ਅਤੇ ਉਪ ਚੇਅਰਮੈਨ ਅਤੇ ਪਰਬੰਧ ਨਿਰਦੇਸ਼ਕ, ਵਰਧਮਾਨ ਸਪੈਸ਼ਲ ਸਟੀਲਜ ਅਤੇ ਡਾ: ਪੀ.ਜੇ ਸਿੰਘ, ਵਾਈਸ ਚੇਅਰਮੈਨ, ਸੀ.ਆਈ.ਆਈ. ਪੰਜਾਬ ਰਾਜ ਅਤੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਟਾਇਨਰ ਆਰਥੋਟਿਕਸ ਪਰਾਈਵੇਟ ਲਿਮਟਿਡ ਵੀ ਹਾਜ਼ਰ ਸਨ।
more than 90000 job opportunities expected to be created in industry anmol gagan mann
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)