ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੇ ਪੰਜਾਬੀ ਫ਼ਿਲਮ ਨਿਰਮਾਤਾ ਮੋਹਿਤ ਬਨਵੈਤ ਕੋਲੋਂ ਇਕ ਕਰੋੜ ਦੀ ਫਿਰੌਤੀ ਮੰਗੀ ਗਈ ਹੈ।ਜਦੋਂ ਨਿਰਮਾਤਾ ਡਰਿਆ ਨਹੀਂ ਤਾਂ ਉਸ ਨੂੰ ਵਟਸਪ ਤੇ ਉਸ ਦੇ ਘਰ ਅਤੇ ਸਾਰੀਆਂ ਗੱਡੀਆਂ ਦੇ ਨੰਬਰ ਭੇਜ ਦਿੱਤੇ ਗ। ਇਸ ਤੋਂ ਬਾਅਦ ਨਿਰਮਾਤਾ ਨੇ ਤਰੰਤ ਪਲਿਸ ਨੂੰ ਸ਼ਿਕਾਇਤ ਕੀਤੀ। ਪਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਧਮਕੀ ਵਾਲੇ ਨੰਬਰ ਦੀ ਜਾਣਕਾਰੀ ਲੈ ਕੇ ਜਾਂਚ ਸ਼ਰੂ ਕਰ ਦਿੱਤੀ ਹੈ।ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਵੀ ਹੈ।ਪਹਿਲਾਂ ਵਿਦੇਸ਼ੀ ਨੰਬਰ ਤੋਂ ਕਾਲ ਆਈ, ਫਿਰ ਰਿਕਾਰਡਿੰਗ ਭੇਜਣ ਲੱਗੀ ਮੋਹਿਤ ਨੂੰ ਪਹਿਲਾਂ ਵਿਦੇਸ਼ੀ ਨੰਬਰ ਤੋਂ ਕਾਲ ਆਈ।ਜਿਸ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਇਕ ਕਰੋੜ ਰਪ ਦੇਣ ਲਈ ਕਿਹਾ ਗਿਆ। ਜਦੋਂ ਮੋਹਿਤ ਨੇ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਤਾਂ ਉਸ ਨੂੰ ਵਹਟਸਪ ਤੇ ਜਾਣਕਾਰੀ ਭੇਜ ਦਿੱਤੀ ਗਈ। ਜਿਸ ਕਾਰਨ ਉਹ ਡਰਿਆ ਹੋਇਆ ਸੀ ਕਿ ਉਸਦੀ ਪੂਰੀ ਰੇਕੀ ਹੋ ਗਈ ਹੈ।ਇਸ ਤੋਂ ਬਾਅਦ ਉਸ ਨੇ ਰਿਕਾਰਡਿੰਗ ਭੇਜ ਕੇ ਡਰਾਉਣਾ ਸ਼ਰੂ ਕਰ ਦਿੱਤਾ। ਹਾਲ ਹੀ ਚ ਆਈ ਪੰਜਾਬੀ ਫ਼ਿਲਮ ਨੀ ਮੈਂ ਸੱਸ ਕਟਨੀ।ਇਸ ਦੇ ਨਿਰਮਾਤਾ ਮੋਹਿਤ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਫ਼ਿਲਮ ਦੇ ਟਾਈਟਲ ਤੇ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ਇਸ ਫ਼ਿਲਮ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਮਹਿਲਾ ਕਮਿਸ਼ਨ ਤੋਂ ਕਲੀਨ ਚਿੱਟ ਮਿਲ ਗਈ ਸੀ।
1 crore ransom demand from punjabi film producer in the name of goldie brar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)