ਜੰਮੂ ਵਿੱਚ ਇੱਕ ਘਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲਾ ਜੰਮੂ ਦੇ ਸਿਰਦਾ ਇਲਾਕੇ ਦਾ ਹੈ ਜਿੱਥੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀਆਂ ਲਾਸ਼ਾਂ ਘਰ ਚ ਪਈਆਂ ਮਿਲੀਆਂ ਹਨ। ਜੰਮੂ-ਕਸ਼ਮੀਰ ਪਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨਹਾਂ ਲੋਕਾਂ ਦੀ ਮੌਤ ਕਿਵੇਂ ਹੋਈ। ਫਿਲਹਾਲ ਜੰਮੂ-ਕਸ਼ਮੀਰ ਪਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਰਿਤਕਾਂ ਦੀ ਪਛਾਣ ਸਕੀਨਾ ਬੇਗਮ, ਉਸ ਦੀਆਂ ਦੋ ਬੇਟੀਆਂ ਨਸੀਮਾ ਅਖਤਰ ਅਤੇ ਰਬੀਨਾ ਬਾਨੋ, ਬੇਟੇ ਜ਼ਫਰ ਸਲੀਮ ਅਤੇ ਦੋ ਰਿਸ਼ਤੇਦਾਰ ਨੂਰ ਉਲ ਹਬੀਬ ਅਤੇ ਸਜਾਦ ਅਹਿਮਦ ਵਜੋਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਰਿਤਕਾਂ ਦੇ ਸਰੀਰ ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮਤਾਬਕ ਇਕ ਘਰ ਚੋਂ 2 ਲਾਸ਼ਾਂ ਮਿਲੀਆਂ ਹਨ ਜਦਕਿ ਦੂਜੇ ਘਰ ਚੋਂ 4 ਲਾਸ਼ਾਂ ਮਿਲੀਆਂ ਹਨ। ਲਾਸ਼ਾਂ ਸਿਦਰਾ ਸਥਿਤ ਪਰਿਵਾਰ ਵਾਲਿਆਂ ਦੇ ਘਰੋਂ ਬਰਾਮਦ ਹੋਈਆਂ। ਉਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ ਹੈ। ਦੱਸ ਦੇਈ ਕਿ ਅੱਜ ਕਸ਼ਮੀਰੀ ਪੰਡਿਤ ਜੰਮੂ ਵਿੱਚ ਟਾਰਗੇਟ ਕਿਲਿੰਗ ਨੂੰ ਲੈ ਕੇ ਵਿਰੋਧ ਪਰਦਰਸ਼ਨ ਕਰਨ ਜਾ ਰਹੇ ਹਨ। ਕਸ਼ਮੀਰ ਚ ਅੱਤਵਾਦੀ ਲਗਾਤਾਰ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਆਜ਼ਾਦੀ ਦਿਹਾੜੇ ਤੇ ਘਾਟੀ ਚ ਕੱਢੀ ਗਈ ਤਿਰੰਗਾ ਯਾਤਰਾ ਤੋਂ ਗੱਸੇ ਚ ਆ ਅੱਤਵਾਦੀਆਂ ਨੇ ਕੱਲਹ ਦੋ ਕਸ਼ਮੀਰੀ ਪੰਡਤਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਕਸ਼ਮੀਰੀ ਪੰਡਤਾਂ ਵਿਚ ਗੱਸਾ ਹੈ, ਜਿਸ ਦਾ ਉਹ ਅੱਜ ਵਿਰੋਧ ਕਰਨ ਜਾ ਰਹੇ ਹਨ। ਪਿਛਲੇ 4 ਮਹੀਨਿਆਂ ਚ ਅੱਤਵਾਦੀਆਂ ਨੇ ਖਾਸ ਤੌਰ ਤੇ ਵਾਦੀ ਚ ਕਸ਼ਮੀਰੀ ਪੰਡਤਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਟਾਰਗੇਟ ਕਿਲਿੰਗ ਚ ਮਾਰੇ ਗ ਕਸ਼ਮੀਰੀ ਪੰਡਿਤ ਸਨੀਲ ਦਾ ਬੀਤੇ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਰਾਜਪਾਲ ਮਨੋਜ ਸਿਨਹਾ ਹਮਲੇ ਚ ਜ਼ਖਮੀ ਪੀਤਾਂਬਰਨਾਥ ਦਾ ਹਾਲ-ਚਾਲ ਜਾਣਨ ਲਈ ਆਰਮੀ ਹਸਪਤਾਲ ਪਹੰਚੇ।
the dead bodies of six people of the same family were found in the house the police are involved in the investigation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)