ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਵਾਦ ’ਚ ਚਾਰ ਮੈਂਬਰੀ SIT ਗਠਿਤ

27/11/2023 | | Panjab

ਕਸਬਾ ਸੁਲਤਾਨਪੁਰ ਲੋਧੀ (Sultanpur Lodhi) ਸਥਿਤ ਨਿਹੰਗਾਂ ਦੇ ਗੁਰਦੁਆਰਾ ਅਕਾਲ ਬੁੰਗਾ (Gurdwara Sri Akal Bunga Sahib) ਵਿਵਾਦ ਤੇ ਫਾਇਰਿੰਗ ਮਾਮਲੇ ਦੀ ਜਾਂਚ ਲਈ ਡੀਆਈਜੀ ਜਲੰਧਰ ਰੇਂਜ ਐੱਸ ਭੂਪਤੀ ਵੱਲੋਂ ਇਕ ਐੱਸਆਈਟੀ ਦਾ ਗਠਨ ਕੀਤਾ ਹੈ। ਇਸ ਚਾਰ ਮੈਂਬਰੀ ਕਮੇਟੀ ਦਾ ਚੇਅਰਮੈਨ ਐੱਸਐੱਸਪੀ ਕਪੂਰਥਲਾ ਵਾਤਸਲਾ ਗੁਪਤਾ ਨੂੰ ਬਣਾਇਆ ਗਿਆ ਹੈ, ਜਦਕਿ ਮੈਂਬਰਾਂ ’ਚ ਐੱਸਪੀ (ਡੀ) ਕਪੂਰਥਲਾ ਰਮਨਿੰਦਰ ਸਿੰਘ, ਡੀਐੱਸਪੀ ਸੁਲਤਾਨਪੁਰ ਲੋਧੀ ਬਬਨਪ੍ਰੀਤ ਸਿੰਘ ਤੇ ਐੱਸਐੱਚਓ ਸੁਲਤਾਨਪੁਰ ਲੋਧੀ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ਾ ਕਰਨ ਨੂੰ ਲੈ ਕੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਬੁੱਢਾ ਦਲ ਦੀਆਂ ਦੋ ਧਿਰਾਂ ’ਚ ਲਗਪਗ ਤਿੰਨ-ਚਾਰ ਵਰਿ੍ਹਆਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਸੁਲਝਾਉਣ ਦੇ ਚੱਕਰ ’ਚ ਨੌਬਤ ਫਾਇਰਿੰਗ ਤੱਕ ਪੁੱਜ ਗਈ ਤੇ ਇਕ ਹੋਮ ਗਾਰਡ ਜਵਾਨ ਦੀ ਮੌਤ ਵੀ ਹੋ ਗਈ।

ਚਾਰ ਪੁਲਿਸ ਮੁਲਾਜ਼ਮ ਤੇ ਤਿੰਨ ਨਿਹੰਗ ਵੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਮਗਰੋਂ ਜ਼ਿਲ੍ਹਾ ਪੁਲਿਸ ਦਾ ਕਹਿਣਾ ਹੈ ਕਿ ਉਹ ਸਵੇਰੇ ਮਾਰਚ ਕਰ ਰਹੇ ਸਨ ਤਾਂ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ, ਜਦਕਿ ਨਿਹੰਗ ਸਿੰਘ ਬਾਬਾ ਮਾਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੌਂ ਰਹੇ ਨਿਹੰਗਾਂ ’ਤੇ ਹਮਲਾ ਬੋਲ ਦਿੱਤਾ। ਇਸ ਘਟਨਾ ਨੂੰ ਲੈ ਕੇ ਲੋਕਾਂ ’ਚ ਵੱਖ-ਵੱਖ ਤਰ੍ਹਾਂ ਦੀ ਚਰਚਾ ਹੈ।'ਉਧਰ ਅਕਾਲੀ ਦਲ ਤੇ ਐੱਸਜੀਪੀਸੀ ਪੁਲਿਸ ਕਾਰਵਾਈ ਨੂੰ ਸਰਾਸਰ ਗਲਤ ਕਰਾਰ ਦੇ ਰਹੀ ਹੈ ਤਾਂ ਪੁਲਿਸ ਨਿਹੰਗ ਜਥੇਬੰਦੀਆਂ ਵੱਲੋਂ ਹਮਲਾ ਕਰਨ ਦੀ ਗੱਲ ਕਹਿ ਕਹੀ ਹੈ। ਹੁਣ ਇਸ ਸਾਰੇ ਮਾਮਲੇ ਦੀ ਜਾਂਚ ਐੱਸਆਈਟੀ ਵੱਲੋਂ ਕੀਤੀ ਜਾਵੇਗੀ ਪਰ ਇਸ ਐੱਸਆਈਟੀ ’ਚ ਸਾਰੇ ਓਹੀ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੀ ਉਕਤ ਕਾਰਵਾਈ ’ਚ ਸਰਗਰਮ ਭੂਮਿਕਾ ਰਹੀ ਹੈ। ਅਜਿਹੇ ’ਚ ਐੱਸਆਈਟੀ ਦੇ ਗਠਨ ’ਤੇ ਵੀ ਸਵਾਲ ਉਠ ਸਕਦੇ ਹਨ। ਉਕਤ ਫਾਇਰਿੰਗ ਤੋਂ ਪਹਿਲਾਂ ਕੁਝ ਵੀਡੀਓ ਵੀ ਸਾਹਮਣੇ ਆਏ ਹਨ। ਇਕ ਵੀਡੀਓ 21 ਨਵੰਬਰ ਦਾ ਦੱਸਿਆ ਜਾ ਰਿਹਾ ਹੈ, ਜਿਸ ’ਚ ਬਾਬਾ ਮਾਨ ਸਿੰਘ ਤੇ ਉਨ੍ਹਾਂ ਦੀ ਧਿਰ ਦੇ ਨਿਹੰਗ ਬੈਠੇ ਹੋਏ ਨਜ਼ਰ ਆ ਰਹੇ ਹਨ।

ਉਥੇ ਦੋ ਨਿਹੰਗ ਸਿੰਘਾਂ ਦੇ ਹੱਥ-ਪੈਰ ਬੰਨ੍ਹ ਕੇ ਕੁਰਸੀ ’ਤੇ ਬਿਠਾਇਆ ਹੋਇਆ ਹੈ। ਬਾਅਦ ’ਚ ਬੰਧਕ ਬਣਾਏ ਗਏ ਨਿਹੰਗ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ। ਦੱਸਿਆ ਗਿਆ ਸੀ ਕਿ ਇਹ ਨਿਹੰਗ ਬੁੱਢਾ ਦਲ ਬਾਬਾ ਬਲਵੀਰ ਗਰੁੱਪ ਦੇ ਸਨ। ਇਨ੍ਹਾਂ ਤੋਂ ਕਬਜ਼ੇ ਲੈ ਕੇ ਬਾਬਾ ਮਾਨ ਸਿੰਘ ਗਰੁੱਪ ਗੁਰਦੁਆਰਾ ਬੁੰਗਾ ਦੇ ਕੰਪਲੈਕਸ ’ਤੇ ਕਾਬਜ਼ ਹੋਏ ਸਨ। ਡੀਐੱਸਪੀ ਸਮੇਤ ਪੁਲਿਸ ਅਧਿਕਾਰੀ ਵੀ ਉਥੇ ਬੈਠਾ ਹੋਇਆ ਹੈ। ਉਧਰ ਐੱਸਐੱਸਪੀ ਕਪੂਰਥਲਾ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ’ਚ ਕੋਈ ਮਰਿਆਦਾ ਭੰਗ ਨਹੀਂ ਹੋਈ ਹੈ। ਪਹਿਲਾਂ ਨਿਹੰਗਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ’ਚ ਇਕ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋਈ ਹੈ। ਇਸ ਮਗਰੋਂ ਪੁਲਿਸ ਦੇ ਕਈ ਆਲਾ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਬਜ਼ ਨਿਹੰਗ ਬਾਬਾ ਮਾਨ ਸਿੰਘ ਨਾਲ ਕਈ ਘੰਟੇ ਦੀ ਮੈਰਾਥਨ ਬੈਠਕ ਕੀਤੀ ਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਨ ਲਈ ਸੀਆਰਪੀਸੀ ਦੀ ਧਾਰਾ 145 ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਗੁਰਦੁਆਰਾ ਸਾਹਿਬ ’ਤੇ ਕਾਬਜ਼ ਹੋ ਗਈ ਤੇ ਗੁਰਦੁਆਰਾ ਤੇ ਕੰਪਲੈਕਸ ਦੇ ਪ੍ਰਬੰਧਨ ਲਈ ਤਹਿਸੀਲਦਾਰ ਨੂੰ ਰਿਸੀਵਰ ਨਿਯੁਕਤ ਕਰ ਦਿੱਤਾ ਹੈ।

A Four member Sit Has Been Formed In The Controversy Of Gurdwara Sri Akal Bunga Sahib Located In Sultanpur Lodhi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App