ਪਤਨੀ ਨੂੰ ਛੱਤ ਤੋਂ ਲਟਕਾਇਆ ਉਲਟਾ, ਮਾਰਦੀ ਰਹੀ ਚੀਕਾਂ ਪੰਜ ਮਿੰਟਾਂ ਬਾਅਦ ਸੁੱਟ’ ਕੇ ਕੀਤਾ ਜਖ਼ਮੀ

17/05/2025 | Public Times Bureau | National

ਪਰਿਵਾਰਕ ਕਲੇਸ਼ ਕਾਰਨ ਪਤੀ ਨੇ ਪਤਨੀ ਦੇ ਪੈਰ ਫੜ ਕੇ ਛੱਤ ਤੋਂ ਉਲਟਾ ਲਟਕਾ ਦਿੱਤਾ। ਉਹ ਬਚਣ ਲਈ ਚੀਕਾਂ ਮਾਰਦੀ ਰਹੀ, ਗੁਆਂਢੀ ਵੀ ਮਦਦ ਲਈ ਦੌੜੇ। ਇਸ ਦੌਰਾਨ ਮੁਲਜ਼ਮ ਨੇ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਗੰਭੀਰ ਤੌਰ ’ਤੇ ਜ਼ਖ਼ਮੀ ਹੋਈ ਔਰਤ ਨੂੰ ਇਲਾਜ ਤੋਂ ਬਾਅਦ ਪੇਕੇ ਭੇਜ ਦਿੱਤਾ ਗਿਆ। ਬਰੇਲੀ ਜ਼ਿਲ੍ਹੇ ਦੇ ਆਂਵਲਾ ਥਾਣੇ ਵਿਚ ਮੁਲਜ਼ਮ ਨਿਤਿਨ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਕੁੱਟਮਾਰ ਤੇ ਤਸੀਹੇ ਦੇਣ ਦੀ ਧਾਰਾ ਵਿਚ ਕੇਸ ਦਰਜ ਕੀਤਾ ਗਿਆ ਹੈ। ਨਿਤਿਨ ਤੇ ਉਸ ਦੀ ਪਤਨੀ ਡੌਲੀ ਦਰਮਿਆਨ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ। ਉਹ ਦੋਵੇਂ 13 ਮਈ ਦੀ ਰਾਤ ਛੱਤ ’ਤੇ ਬੈਠੇ ਸਨ, ਉਸ ਸਮੇਂ ਵੀ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਇਸ ਦੌਰਾਨ ਗੁੱਸੇ ’ਚ ਆਏ ਨਿਤਿਨ ਨੇ ਡੌਲੀ ਦੀ ਕੁੱਟਮਾਰ ਕਰ ਕੇ ਜ਼ਮੀਨ ’ਤੇ ਸੁੱਟ ਦਿੱਤਾ। ਫਿਰ ਉਸ ਨੂੰ ਖਿੱਚਦਿਆਂ ਛੱਜੇ ਤੱਕ ਲੈ ਗਿਆ। ਗੁਆਂਢੀਆਂ ਮੁਤਾਬਕ, ਨਿਤਿਨ ਨੇ ਡੌਲੀ ਦੇ ਪੈਰ ਫੜ ਕੇ ਛੱਤ ਤੋਂ ਉਲਟਾ ਲਟਕਾ ਦਿੱਤਾ।

ਡੌਲੀ ਪੰਜ ਮਿੰਟਾਂ ਤੱਕ ਇਸ ਹਾਲਤ ਵਿਚ ਚੀਕਾਂ ਮਾਰਦੀ ਰਹੀ। ਉਸ ਨੂੰ ਬਚਾਉਣ ਲਈ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਨਿਤਿਨ ਨੇ ਧਮਕੀ ਦਿੱਤੀ ਕਿ ਤੁਹਾਨੂੰ ਵੀ ਨਤੀਜਾ ਭੁਗਤਣਾ ਪਵੇਗਾ। ਲਗਪਗ ਪੰਜ ਮਿੰਟਾਂ ਬਾਅਦ ਜਦੋਂ ਨਿਤਿਨ ਨੇ ਡੌਲੀ ਨੂੰ ਛੱਡਿਆ ਤਾਂ ਹੇਠਾਂ ਖੜ੍ਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ 14 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਸਿਰ, ਕਮਰ ਆਦਿ ’ਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਜ਼ਖਮੀ ਦੇਖ ਕੇ ਛੇ ਸਾਲਾ ਪੁੱਤਰ ਨੇ ਕੋਲ ਬੈਠ ਕੇ ਰੋਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਆਸ-ਪਾਸ ਦੇ ਲੋਕਾਂ ਦੀ ਸੂਚਨਾ ’ਤੇ ਪੇਕੇ ਘਰੋਂ ਭਰਾ ਰਘੂਨਾਥ ਸਿੰਘ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਹੀ ਡੌਲੀ ਨੂੰ ਜਨਤਕ ਸਿਹਤ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ। ਵੀਰਵਾਰ ਨੂੰ ਉਨ੍ਹਾਂ ਨੂੰ ਪੇਕੇ ਵਾਪਸ ਲਿਜਾਇਆ ਗਿਆ। ਇਸ ਘਟਨਾ ਦਾ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਿਹਾ ਹੈ।

Wife Was Hung Upside Down From The Ceiling She Kept Screaming Then After Five Minutes She Was Thrown And Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App