ਜ਼ਖੀਰਾ ਫਲਾਈਓਵਰ ਨੇੜੇ ਵਾਪਰਿਆ ਵੱਡਾ ਰੇਲ ਹਾਦਸਾ, 10 ਬੋਗੀਆਂ ਪਟੜੀ ਤੋਂ ਉਤਰੀਆਂ; ਬਚਾਅ ਕਾਰਜ ਜਾਰੀ

17/02/2024 | Public Time Bureau | National

ਦਿੱਲੀ ਦੇ ਜ਼ਖੀਰਾ 'ਚ ਸ਼ਨੀਵਾਰ ਸਵੇਰੇ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਇੱਥੇ ਵੱਡਾ ਰੇਲ ਹਾਦਸਾ ਵਾਪਰ ਗਿਆ। ਇੱਥੇ ਟਰੇਨ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਪਲਟ ਗਈਆਂ।ਖੁਸ਼ਕਿਸਮਤੀ ਨਾਲ ਇਹ ਇੱਕ ਮਾਲ ਗੱਡੀ ਸੀ। ਇਸ ਹਾਦਸੇ 'ਚ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੇਲਵੇ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਤਾਇਨਾਤ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11.42 ਵਜੇ ਫਾਇਰ ਵਿਭਾਗ ਨੂੰ ਸੂਚਨਾ ਮਿਲੀ ਕਿ ਜ਼ਖੀਰਾ ਫਲਾਈਓਵਰ ਨੇੜੇ ਇਕ ਰੇਲ ਗੱਡੀ ਪਟੜੀ ਤੋਂ ਉਤਰ ਗਈ ਹੈ।ਮੌਕੇ 'ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਦੇਖਿਆ ਕਿ ਰੇਲਗੱਡੀ ਇਕ ਮਾਲ ਗੱਡੀ ਸੀ, ਜਿਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਸੂਚਨਾ ਮਿਲਣ 'ਤੇ ਰੇਲਵੇ ਟੀਮ, ਫਾਇਰ ਬ੍ਰਿਗੇਡ, ਪੁਲਿਸ ਟੀਮ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ।ਮਾਲ ਗੱਡੀ ਵਿੱਚ ਲੋਹੇ ਦੀ ਚਾਦਰ ਦੇ ਰੋਲ ਲੱਦੇ ਹੋਏ ਸਨ। ਹਾਲਾਂਕਿ ਬਚਾਅ ਮੁਲਾਜ਼ਮਾਂ ਨੇ ਪਟੜੀ 'ਤੇ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਹੈ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।

Major Train Accident Near Zakhira Flyover 10 Bogies Derailed Rescue Operations Continue


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App