ਪਤੀ-ਪਤਨੀ ਦੇ ਝਗੜੇ ਕਾਰਨ ਮਿਊਨਿਖ ਤੋਂ ਬੈਂਕਾਂਕ ਜਾ ਰਹੀ ਫਲਾਈਟ ਦਿੱਲੀ ਡਾਇਵਰਟ

30/11/2023 | Public Times Bureau | National

ਜਰਮਨੀ ਦੇ ਮਿਊਨਿਖ ਤੋਂ ਬੈਂਕਾਕ ਜਾ ਰਹੀ ਉਡਾਨ ਦੌਰਾਨ ਪਤੀ-ਪਤਨੀ ਦਾ ਝਗੜਾ ਏਨਾ ਵੱਧ ਗਿਆ ਕਿ ਜਹਾਜ਼ ਨੂੰ ਤੈਅ ਰੂਟ ਤੋਂ ਡਾਇਵਰਟ ਕਰ ਕੇ ਆਈਜੀਆਈ ਵਿਚ ਉਤਾਰਨਾ ਪਿਆ। ਦੋਵਾਂ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਵਾਪਸ ਜਰਮਨੀ ਭੇਜ ਦਿੱਤਾ ਗਿਆ। ਇਸ ਮਾਮਲੇ ਵਿਚ ਜਰਮਨ ਏਅਰਲਾਈਨਜ਼ ਲੁਫਤਹਾਂਸਾ ਦਾ ਕਹਿਣਾ ਹੈ ਕਿ ਮੁਲਜ਼ਮ ਯਾਤਰੀਆਂ ਨੂੰ ਸਮਰਥ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ। ਯਾਤਰੀਆਂ ਦੀ ਸੁਰੱਖਿਆ ਸਾਡੀ ਤਰਜੀਹ ਹੈ।

ਜਾਣਕਾਰੀ ਅਨੁਸਾਰ ਲੁਫਤਹਾਂਸਾ ਦੀ ਫਲਾਈਟ ਨੰ. ਐੱਲਐੱਚ-772 ਨੇ ਮਿਊਨਿਖ ਏਅਰਪੋਰਟ ਤੋਂ ਤੈਅ ਸਮੇਂ ਤੋਂ ਸਵਾ ਘੰਟੇ ਦੇਰ ਨਾਲ ਰਾਤ 11.30 ਵਜੇ ਉਡਾਨ ਭਰੀ। ਰਸਤੇ ਵਿਚ ਜਦੋਂ ਜਹਾਜ਼ ਪਾਕਿਸਤਾਨ ਦੀ ਹਵਾਈ ਹੱਦ ਵਿਚ ਦਾਖ਼ਲ ਹੋਇਆ ਜਦੋਂ ਇਸ ਵਿਚ ਸਵਾਰ ਪਤੀ-ਪਤਨੀ ਕਿਸੇ ਕਾਰਨ ਲੜ ਪਏ। ਉਨ੍ਹਾਂ ਵਿਚਾਲੇ ਬਹਿਸ ਤੋਂ ਬਾਅਦ ਗੱਲ ਕੁੱਟਮਾਰ ਤੱਕ ਪੁੱਜ ਗਈ। ਪਤੀ ਜਰਮਨ ਮੂਲ ਦਾ ਹੈ ਤੇ ਪਤਨੀ ਥਾਈਲੈਂਡ ਦੀ ਹੈ। ਦੋਸ਼ ਹੈ ਕਿ ਝਗੜੇ ਦੌਰਾਨ ਔਰਤ ’ਤੇ ਉਸ ਦੇ ਪਤੀ ਨੇ ਜਹਾਜ਼ ਵਿਚ ਪਰੋਸਿਆ ਖਾਣਾ ਤੇ ਕੰਬਲ ਸੁੱਟ ਦਿੱਤਾ। ਉਸ ਨੇ ਕੰਬਲ ਵਿਚ ਅੱਗ ਲਾਉਣ ਦੀ ਧਮਕੀ ਦਿੱਤੀ ਸੀ।

ਇਸ ਮਗਰੋਂ ਔਰਤ ਨੇ ਪੂਰੇ ਮਾਮਲੇ ਦੀ ਜਾਣਕਾਰੀ ਜਹਾਜ਼ ਦੇ ਅਮਲੇ ਨੂੰ ਦਿੱਤੀ, ਜਿਨ੍ਹਾਂ ਨੇ ਪਾਇਲਟ ਤੱਕ ਗੱਲ ਪਹੁੰਚਾ ਦਿੱਤੀ। ਇਸ ਦੌਰਾਨ ਅਮਲੇ ਦੇ ਮੈਂਬਰ ਦੋਵਾਂ ਨੂੰ ਸਮਝਾਉਣ ਵਿਚ ਲੱਗ ਗਏ ਪਰ ਕੋਈ ਵੀ ਪੱਖ ਝੁਕਣ ਲਈ ਤਿਆਰ ਨਹੀਂ ਸੀ। ਸਥਿਤੀ ਬੇਕਾਬੂ ਹੋਣ ਕਾਰਨ ਪਾਇਲਟ ਨੇ ਲਾਹੌਰ ਏਅਰਪੋਰਟ ’ਤੇ ਜਹਾਜ਼ ਦੀ ਲੈਂਡਿੰਗ ਬਾਰੇ ਸੋਚਿਆ ਪਰ ਇਜਾਜ਼ਤ ਨਾ ਮਿਲਣ ’ਤੇ ਨਵੀਂ ਦਿੱਲੀ ਸਥਿਤ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰ ਕੇ ਆਈਜੀਆਈ ਏਅਰਪੋਰਟ ’ਤੇ ਉਤਰਨ ਦੀ ਆਗਿਆ ਮੰਗੀ। ਦੋਵਾਂ ਨੂੰ ਵਾਪਸ ਜਰਮਨੀ ਭੇਜਣ ਮਗਰੋਂ ਜਹਾਜ਼ ਨੂੰ ਨਵੀਂ ਦਿੱਲੀ ਤੋਂ ਬੈਂਕਾਂਕ ਲਈ ਰਵਾਨਾ ਕੀਤਾ ਗਿਆ।

Flight From Munich To Bankak Diverted To Delhi Due To Husband And Wife Quarrel


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App