Supreme Court ਦਾ ਵੱਡਾ ਐਕਸ਼ਨ, ਛੇੜਛਾੜ, ਦੇਹ ਵਪਾਰ ਤੇ ਹਾਊਸਵਾਈਫ ਵਰਗੇ ਸ਼ਬਦ ਨਹੀਂ ਵਰਤੇ ਜਾ ਸਕਣਗੇ

17/08/2023 | Public Times Bureau | National

ਸੁਪਰੀਮ ਕੋਰਟ ਨੇ ਅਦਾਲਤਾਂ ਚ ਔਰਤਾਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਤੇ ਪਾਬੰਦੀ ਲਾਉਣ ਲਈ ਵੱਡਾ ਕਦਮ ਚੁੱਕਿਆ ਹੈ। ਇਸ ਤਹਿਤ ਸੁਪਰੀਮ ਕੋਰਟ ਨੇ ਹੈਂਡਬੁੱਕ ਆਨ ਕੰਬੈਟਿੰਗ ਜੈਂਡਰ ਸਟੀਰੀਓਟਾਈਪਜ਼ ਲਾਂਚ ਕੀਤੀ ਹੈ। ਇਹ ਹੈਂਡਬੁੱਕ ਜੱਜਾਂ ਨੂੰ ਅਦਾਲਤੀ ਆਦੇਸ਼ਾਂ ਤੇ ਕਾਨੂੰਨੀ ਦਸਤਾਵੇਜ਼ਾਂ ਵਿੱਚ ਅਣਉਚਿਤ ਲਿੰਗ ਵਾਲੇ ਸ਼ਬਦਾਂ ਦੀ ਵਰਤੋਂ ਤੋਂ ਬਚਣ ਲਈ ਮਾਰਗਦਰਸ਼ਨ ਕਰੇਗੀ। ਹਾਸਲ ਜਾਣਕਾਰੀ ਮੁਤਾਬਕ 30 ਪੰਨਿਆਂ ਦੀ ਹੈਂਡਬੁੱਕ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਜੇਕਰ ਜੱਜ ਹਾਨੀਕਾਰਕ ਰੂੜ੍ਹੀਵਾਦੀ ਧਾਰਨਾਵਾਂ ਤੇ ਭਰੋਸਾ ਕਰਦੇ ਹਨ, ਤਾਂ ਇਹ ਕਾਨੂੰਨ ਦੇ ਉਦੇਸ਼ ਤੇ ਨਿਰਪੱਖ ਵਰਤੋਂ ਨੂੰ ਵਿਗਾੜ ਸਕਦਾ ਹੈ ਤੇ ਇਹ ਵਿਤਕਰੇ ਤੇ ਬੇਦਖਲੀ ਨੂੰ ਕਾਇਮ ਰੱਖ ਸਕਦਾ ਹੈ। ਹੈਂਡਬੁੱਕ ਵਿੱਚ ਲਿਖਿਆ ਗਿਆ ਹੈ ਕਿ ਇੱਕ ਔਰਤ ਦੇ ਚਰਿੱਤਰ ਜਾਂ ਉਸ ਵੱਲੋਂ ਪਹਿਨੇ ਜਾਣ ਵਾਲੇ ਕੱਪੜੇ ਜਿਨਸੀ ਸਬੰਧਾਂ ਦੇ ਨਾਲ-ਨਾਲ ਔਰਤਾਂ ਦੇ ਸ਼ਖਸੀਅਤ ਵਿੱਚ ਸਹਿਮਤੀ ਦੇ ਮਹੱਤਵ ਨੂੰ ਕਮਜ਼ੋਰ ਕਰਦੇ ਹਨ। ਦੱਸ ਦਈਏ ਕਿ ਈਵ ਟੀਜ਼ਿੰਗ (ਛੇੜਛਾੜ), ਪ੍ਰੌਸਟੀਚਿਊਟ (ਦੇਹ ਵਪਾਰ) ਤੇ ਹਾਊਸਵਾਈਫ ਵਰਗੇ ਸ਼ਬਦ, ਜੋ ਮਹਿਲਾਵਾਂ ਲਈ ਵਰਤੇ ਜਾਂਦੇ ਹਨ, ਜਲਦੀ ਹੀ ਕਾਨੂੰਨੀ ਅਮਲ ਚੋਂ ਬਾਹਰ ਹੋ ਜਾਣਗੇ ਤੇ ਉਨ੍ਹਾਂ ਦੀ ਥਾਂ ਸਟਰੀਟ ਸੈਕਸੁਅਲ ਹੈਰਾਸਮੈਂਟ, ਸੈਕਸ ਵਰਕਰ ਤੇ ਹੋਮਮੇਕਰ ਵਰਗੇ ਸ਼ਬਦ ਵਰਤੇ ਜਾਣਗੇ। ਸੁਪਰੀਮ ਕੋਰਟ ਨੇ ਇੱਕ ਕਿਤਾਬਚਾ ਰਿਲੀਜ਼ ਕੀਤਾ ਹੈ ਜਿਸ ਵਿੱਚ ਲਿੰਗ ਆਧਾਰ ਤੇ ਮਹਿਲਾਵਾਂ ਲਈ ਵਰਤੇ ਜਾਂਦੇ ਤਰਕਹੀਣ ਸ਼ਬਦਾਂ ਦੀ ਥਾਂ ਤੇ ਬਦਲਵੇਂ ਸ਼ਬਦ ਸੁਝਾਏ ਗਏ ਹਨ। ਵੇਰਵਿਆਂ ਅਨੁਸਾਰ ਚੀਫ ਜਸਟਿਸ ਡੀ. ਵਾਈ ਚੰਦਰਚੂੜ ਦੀ ਅਗਵਾਈ ਹੇਠ ਜਦੋਂ ਪੰਜ ਮੈਂਬਰੀ ਬੈਂਚ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਸਬੰਧੀ ਪਟੀਸ਼ਨ ਦੀ ਸੁਣਵਾਈ ਲਈ ਬੈਠਿਆ ਤਾਂ ਜਸਟਿਸ ਚੰਦਰਚੂੜ ਨੇ ਕਿਤਾਬਚਾ ਹੈਂਡਬੁਕ ਆਨ ਕੰਬੈਟਿੰਗ ਜੈਂਡਰ ਸਟੀਰੀਓਟਾਈਪਸ ਰਿਲੀਜ਼ ਕਰਨ ਦਾ ਐਲਾਨ ਕੀਤਾ।

The Supreme Court s Big Action Words Like Molestation Sex Trade And Housewife Will Not Be Able To Be Used


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App