ਦੋ ਹਜ਼ਾਰ ਦੇ ਨੋਟਾਂ ਬਾਰੇ ਤਾਜ਼ਾ ਅਪਡੇਟ ਆਇਆ ਹੈ। ਕੇਂਦਰੀ ਵਿੱਤ ਮੰਤਰਾਲੇ (Union Ministry of Finance) ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋ ਹਜ਼ਾਰ ਦੇ ਨੋਟ ਬਦਲਣ ਲਈ ਦਿੱਤੀ ਗਈ ਆਖਰੀ ਤਰੀਕ 30 ਸਤੰਬਰ ਤੋਂ ਅੱਗੇ ਵਧਾਉਣ ਦੀ ਕੋਈ ਤਜਵੀਜ਼ ਨਹੀਂ। ਇਸ ਲਈ 30 ਸਤੰਬਰ ਤੋਂ ਮਗਰੋਂ 2000 ਦੇ ਨੋਟ ਸਿਰਫ ਕਾਗਜ਼ ਦੇ ਟੁਕੜੇ ਰਹਿ ਜਾਣਗੇ।ਲੋਕ ਸਭਾ ਵਿੱਚ ਲਿਖਤੀ ਜਵਾਬ ਦਾਖਲ ਕਰਦਿਆਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਫ਼ਿਲਹਾਲ ਇਹ ਮਾਮਲਾ ਵਿਚਾਰ ਅਧੀਨ ਨਹੀਂ ਹੈ। ਚੌਧਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਦੀ ਹੋਰ ਵੱਡੇ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ। ਦੱਸ ਦਈਏ ਕਿ 10 ਮਈ ਨੂੰ ਰਿਜ਼ਰਵ ਬੈਂਕ ਨੇ ਸਰਕੁਲੇਸ਼ਨ ਵਿਚੋਂ 2 ਹਜ਼ਾਰ ਦੇ ਨੋਟ ਵਾਪਸ ਲੈ ਲਏ ਸਨ ਤੇ ਲੋਕਾਂ ਨੂੰ ਨੋਟ ਬੈਂਕਾਂ ਵਿਚ ਜਮ੍ਹਾਂ ਕਰਾਉਣ ਜਾਂ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। 30 ਜੂਨ ਤੱਕ ਕਰੀਬ 84,000 ਕਰੋੜ ਰੁਪਏ ਦੇ 2000 ਦੇ ਨੋਟ ਸਰਕੁਲੇਸ਼ਨ ਵਿਚ ਸਨ। ਜਦਕਿ ਨੋਟ ਵਾਪਸ ਲੈਣ ਦੇ ਐਲਾਨ ਵਾਲੇ ਦਿਨ ਅਜਿਹੀ 3.56 ਲੱਖ ਕਰੋੜ ਦੀ ਕਰੰਸੀ ਬਾਜ਼ਾਰ ਵਿਚ ਸੀ। ਆਰਬੀਆਈ ਨੇ ਕਿਹਾ ਕਿ 87 ਪ੍ਰਤੀਸ਼ਤ ਨੋਟ ਲੋਕਾਂ ਨੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਦਿੱਤੇ ਹਨ ਜਦਕਿ ਬਾਕੀ 13 ਪ੍ਰਤੀਸ਼ਤ ਹੋਰ ਨੋਟਾਂ ਨਾਲ ਬਦਲੇ ਗਏ ਹਨ।
Central Government s Big Announcement About 2000 Notes The Date Of Exchange Of Notes Will Not Be Extended
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)