ਅਰਮੀਨੀਆ ’ਚ ਲਾਈਵ ਟੀਵੀ ਬਹਿਸ ਦੌਰਾਨ ਮਹਿਮਾਨਾਂ ਵਿਚਾਲੇ ਕੁੱਟਮਾਰ, ਵੀਡੀਓ ਵਾਇਰਲ

19/11/2026 | Public Times Bureau | Armenian

ਅਰਮੀਨੀਆ ਵਿੱਚ ਇੱਕ ਲਾਈਵ ਟੀਵੀ ਡਿਬੇਟ ਸ਼ੋਅ ਦੌਰਾਨ ਦੋ ਮਹਿਮਾਨਾਂ ਵਿਚਾਲੇ ਹੋਈ ਤਿੱਖੀ ਬਹਿਸ ਕੁੱਟਮਾਰ ਵਿੱਚ ਬਦਲ ਗਈ। ਪੱਤਰਕਾਰ ਬੋਰਿਸ ਮੁਰਾਜ਼ੀ ਅਤੇ ਰਾਜਨੀਤਿਕ ਵਿਸ਼ਲੇਸ਼ਕ ਹਾਰੂਟਿਊਨ ਮਕ੍ਰਤਚਿਆਨ ਵਿਚਾਲੇ ਹੋਈ ਇਸ ਝੜਪ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਘਟਨਾ ਸਰਕਾਰੀ ਪ੍ਰਸਾਰਕ ਦੇ ਪ੍ਰੋਗਰਾਮ ‘ਦਿ ਗ੍ਰੇਟ ਡਿਬੇਟ’ ਦੌਰਾਨ ਵਾਪਰੀ। ਦੋਵੇਂ ਮਹਿਮਾਨ ਦੇਸ਼ ਦੀ ਰਾਜਨੀਤੀ ’ਤੇ ਚਰਚਾ ਕਰ ਰਹੇ ਸਨ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਸੇਰਜ਼ ਸਰਗਸਿਆਨ ਨਾਲ ਪੱਤਰਕਾਰ ਮੁਰਾਜ਼ੀ ਦੇ ਕਥਿਤ ਨਿੱਜੀ ਸਬੰਧਾਂ ਬਾਰੇ ਸਵਾਲ ਪੁੱਛੇ ਜਾਣ ’ਤੇ ਵਿਵਾਦ ਸ਼ੁਰੂ ਹੋ ਗਿਆ। ਗੱਲਬਾਤ ਜਲਦੀ ਹੀ ਗਾਲੀ-ਗਲੋਚ ਅਤੇ ਹੱਥੋਪਾਈ ਤੱਕ ਪਹੁੰਚ ਗਈ।

ਵਾਇਰਲ ਵੀਡੀਓ ਵਿੱਚ ਦੋਵੇਂ ਮਹਿਮਾਨ ਇੱਕ-ਦੂਜੇ ’ਤੇ ਮੁੱਕੇ ਅਤੇ ਲੱਤਾਂ ਮਾਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸ਼ੋਅ ਦੇ ਪੇਸ਼ਕਾਰ ਅਤੇ ਹੋਰ ਕਰਮਚਾਰੀਆਂ ਨੇ ਵਿਚਕਾਰ ਪੈ ਕੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਅਗਲੇ ਦਿਨ ਪੱਤਰਕਾਰ ਮੁਰਾਜ਼ੀ ਨੇ ਫੇਸਬੁੱਕ ਲਾਈਵ ਰਾਹੀਂ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਦੂਜੇ ਮਹਿਮਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਉੱਧਰ, ਅਰਮੀਨੀਆ ਦੇ ਟੈਲੀਵਿਜ਼ਨ ਅਤੇ ਰੇਡੀਓ ਕਮਿਸ਼ਨ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਲਾਈਵ ਬਹਿਸ ਦੌਰਾਨ ਹਿੰਸਾ ਅਤੇ ਅਪਮਾਨ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

Brawl Breaks Out Between Guests During A Live Tv Debate In Armenia Video Goes Viral


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App