ਫੁਕੇਟ ਏਅਰਪੋਰਟ ‘ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਹਾਰਡ ਲੈਂਡਿੰਗ, ਨੋਜ਼-ਵ੍ਹੀਲ ਖ਼ਰਾਬੀ ਨਾਲ ਰਨਵੇਅ ‘ਤੇ ਫਸਿਆ ਜਹਾਜ਼

11/03/2026 | Public Times Bureau | Thailand

ਥਾਈਲੈਂਡ: ਹੈਦਰਾਬਾਦ ਤੋਂ ਫੁਕੇਟ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ ‘ਤੇ ਹਾਰਡ ਲੈਂਡਿੰਗ ਕੀਤੀ, ਜਿਸ ਕਾਰਨ ਕੁਝ ਸਮੇਂ ਲਈ ਹਾਹਾਕਾਰ ਦੀ ਸਥਿਤੀ ਬਣ ਗਈ। ਜਾਣਕਾਰੀ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਦੇ ਨੋਜ਼-ਵ੍ਹੀਲ ਵਿੱਚ ਤਕਨੀਕੀ ਦਿੱਕਤ ਆ ਗਈ, ਜਿਸ ਕਾਰਨ ਜਹਾਜ਼ ਰਨਵੇਅ ‘ਤੇ ਹੀ ਫਸ ਗਿਆ।
ਏਅਰਲਾਈਨ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ 11 ਮਾਰਚ ਨੂੰ ਹੈਦਰਾਬਾਦ ਤੋਂ ਉੱਡੀ ਫਲਾਈਟ IX-938 ਦੀ ਲੈਂਡਿੰਗ ਦੌਰਾਨ ਨੋਜ਼-ਵ੍ਹੀਲ ਵਿੱਚ ਖ਼ਰਾਬੀ ਆਈ ਸੀ। ਹਾਲਾਂਕਿ ਪਾਇਲਟ ਅਤੇ ਚਾਲਕ ਦਲ ਨੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ।
ਫਲਾਈਟ ਟ੍ਰੈਕਿੰਗ ਵੈੱਬਸਾਈਟ ਮੁਤਾਬਕ ਇਹ ਉਡਾਣ ਸਵੇਰੇ 6:42 ਵਜੇ ਹੈਦਰਾਬਾਦ ਤੋਂ ਰਵਾਨਾ ਹੋਈ ਸੀ ਅਤੇ ਲੋਕਲ ਸਮੇਂ ਅਨੁਸਾਰ ਕਰੀਬ 11:40 ਵਜੇ Phuket International Airport ‘ਤੇ ਲੈਂਡ ਹੋਈ। ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਹਵਾਈ ਅੱਡੇ ‘ਤੇ ਕੁਝ ਸਮੇਂ ਲਈ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ, ਕਿਉਂਕਿ ਬੋਇੰਗ 737-Max8 ਜਹਾਜ਼ ਰਨਵੇਅ ‘ਤੇ ਹੀ ਖੜ੍ਹਾ ਰਿਹਾ।

Air India Express Makes Hard Landing At Phuket Airport Aircraft Stuck On Runway Due To Nose wheel Failure


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App