ਕ੍ਰਿਸ਼ ਲਾਲ ਇਸ਼ਰਦਾਸਾਨੀ, ਜੋ ਕਿ 2021 ਵਿੱਚ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਤੋਂ F-1 ਵਿਦਿਆਰਥੀ ਵੀਜ਼ੇ 'ਤੇ ਕੰਪਿਊਟਰ ਇੰਜੀਨੀਅਰਿੰਗ ਦੀ ਬੈਚਲਰ ਦੀ ਡਿਗਰੀ ਕਰ ਰਿਹਾ ਸੀ, ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਉਸਦਾ ਵੀਜ਼ਾ ਉਸ ਸਮੇਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਉਸਦੀ ਗ੍ਰੈਜੂਏਸ਼ਨ ਪੂਰੀ ਕਰਨ ਲਈ ਕੁਝ ਹਫ਼ਤੇ ਹੀ ਬਾਕੀ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਕ੍ਰਿਸ਼ ਕਲਾਸ ਵਿੱਚ ਜਾਂਦਾ ਸੀ ਤੇ ਉਸਦੀ ਅਕਾਦਮਿਕ ਸਥਿਤੀ ਚੰਗੀ ਸੀ।ਵਿਸਕਾਨਸਿਨ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ।
ਅਮਰੀਕਾ ਦੇ ਇਕ ਸੰਘੀ ਜੱਜ ਨੇ 21 ਸਾਲਾ ਭਾਰਤੀ ਵਿਦਿਆਰਥੀ ਨੂੰ ਰਾਹਤ ਦਿੱਤੀ ਹੈ। ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਵਿਦਿਆਰਥੀ ਨੂੰ ਦੇਸ਼ ਨਿਕਾਲਾ ਦੇਣ ਤੋਂ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ। ਵਿਦਿਆਰਥੀ F-1 ਵਿਦਿਆਰਥੀ ਵੀਜ਼ੇ 'ਤੇ ਪੜ੍ਹ ਰਿਹਾ ਹੈ।ਕ੍ਰਿਸ਼ ਲਾਲ ਇਸ਼ਰਦਾਸਾਨੀ, ਜੋ ਕਿ 2021 ਵਿੱਚ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਤੋਂ F-1 ਵਿਦਿਆਰਥੀ ਵੀਜ਼ੇ 'ਤੇ ਕੰਪਿਊਟਰ ਇੰਜੀਨੀਅਰਿੰਗ ਦੀ ਬੈਚਲਰ ਦੀ ਡਿਗਰੀ ਕਰ ਰਿਹਾ ਸੀ, ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਉਸਦਾ ਵੀਜ਼ਾ ਉਸ ਸਮੇਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਉਸਦੀ ਗ੍ਰੈਜੂਏਸ਼ਨ ਪੂਰੀ ਕਰਨ ਲਈ ਕੁਝ ਹਫ਼ਤੇ ਹੀ ਬਾਕੀ ਸਨ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਕ੍ਰਿਸ਼ ਕਲਾਸ ਵਿਚ ਜਾਂਦਾ ਸੀ ਅਤੇ ਉਸਦੀ ਅਕਾਦਮਿਕ ਸਥਿਤੀ ਚੰਗੀ ਸੀ। ਉਹ ਆਖਰੀ ਸਮੈਸਟਰ ਵਿੱਚ ਹੈ ਅਤੇ 10 ਮਈ ਤੱਕ ਆਪਣਾ ਗ੍ਰੈਜੂਏਸ਼ਨ ਕੋਰਸ ਪੂਰਾ ਕਰਨ ਦੀ ਸੰਭਾਵਨਾ ਹੈ ਵਿਸਕਾਨਸਿਨ ਜ਼ਿਲ੍ਹਾ ਅਦਾਲਤ ਵਿਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਕ੍ਰਿਸ਼ ਨੇ ਮੰਨਿਆ ਕਿ ਉਸਨੂੰ 22 ਨਵੰਬਰ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਦੇਰ ਰਾਤ ਦੋਸਤਾਂ ਨਾਲ ਇੱਕ ਬਾਰ ਤੋਂ ਘਰ ਜਾਂਦੇ ਸਮੇਂ ਕੁਝ ਲੋਕਾਂ ਨਾਲ ਬਹਿਸ ਕਰ ਬੈਠਾ ਸੀ। ਕ੍ਰਿਸ਼ ਨੂੰ ਅਸ਼ਾਂਤ ਵਿਵਹਾਰ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਨੇ ਦੋਸ਼ ਲਗਾਉਣ ਤੋਂ ਇਨਕਾਰ ਕਰ ਦਿੱਤਾ।
Us Federal Judge Blocks Deportation Of Indian Student Arrested On Misdemeanor Charges
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)