ਹੈਜ਼ਾ ਫੈਲਣ ਦੀ ਖ਼ਬਰ ਸੁਣ ਕੇ ਭੱਜ ਰਹੇ ਸਨ ਲੋਕ, 130 ਯਾਤਰੀਆਂ ਵਾਲੀ ਕਿਸ਼ਤੀ ਸਮੁੰਦਰ ਵਿਚਕਾਰ ਪਲਟੀ, 97 ਲੋਕਾਂ ਦੀ ਮੌਤ

09/04/2024 | Public Times Bureau | Mozambique

ਦੱਖਣੀ-ਪੂਰਬੀ ਅਫਰੀਕਾ 'ਚ ਸਥਿਤ ਦੇਸ਼ ਮੋਜ਼ਾਮਬੀਕ ਦੇ ਉੱਤਰੀ ਤੱਟ ਤੋਂ ਇਕ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਮੋਜ਼ਾਮਬੀਕ ਦੇ ਤੱਟ 'ਤੇ ਐਤਵਾਰ ਦੇਰ ਰਾਤ ਇਕ ਓਵਰਲੋਡ ਕਿਸ਼ਤੀ ਦੇ ਪਲਟਣ ਅਤੇ ਡੁੱਬਣ ਕਾਰਨ ਘੱਟੋ-ਘੱਟ 97 ਲੋਕਾਂ ਦੀ ਮੌਤ ਹੋ ਗਈ।ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਹ ਸਾਰੇ ਉੱਤਰੀ ਲੁੰਗਾ ਜ਼ਿਲ੍ਹੇ ਤੋਂ ਮੋਜ਼ਾਮਬੀਕ ਟਾਪੂ ਵਜੋਂ ਜਾਣੇ ਜਾਂਦੇ ਸਮੁੰਦਰੀ ਤੱਟ ਤੋਂ ਇੱਕ ਛੋਟੇ ਟਾਪੂ ਵੱਲ ਜਾ ਰਹੇ ਸਨ। ਵੀਓਏ ਨਿਊਜ਼ ਨੇ ਰੇਡੀਓ ਮੋਜ਼ਾਮਬੀਕ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਮੋਜ਼ਾਮਬੀਕ ਦੇ ਉੱਤਰੀ ਸੂਬੇ ਨਾਮਪੁਲਾ ਦੇ ਪ੍ਰਸ਼ਾਸਕ ਸਿਲਵੀਰੋ ਨੌਏਟੋ ਨੇ ਕਿਹਾ ਕਿ ਹੈਜ਼ਾ ਫੈਲਣ ਦੀ ਗਲਤ ਸੂਚਨਾ ਦੇ ਕਾਰਨ 130 ਯਾਤਰੀ ਕਥਿਤ ਤੌਰ 'ਤੇ ਭੱਜ ਰਹੇ ਸਨ। ਨੌਏਟੋ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ 12 ਬਚੇ ਹੋਏ ਲੋਕਾਂ ਨੂੰ ਲੱਭ ਲਿਆ ਹੈ ਅਤੇ ਬਾਕੀਆਂ ਦੀ ਭਾਲ ਕਰ ਰਹੇ ਹਨ।ਖ਼ਰਾਬ ਮੌਸਮ ਕਾਰਨ ਬਚਾਅ ਕਾਰਜ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ 91 ਲਾਸ਼ਾਂ ਮਿਲੀਆਂ ਅਤੇ ਸੋਮਵਾਰ ਨੂੰ ਛੇ ਹੋਰ ਲਾਸ਼ਾਂ ਮਿਲੀਆਂ। ਨੌਏਟੋ ਨੇ ਕਿਹਾ ਕਿ 40 ਲਾਸ਼ਾਂ ਮੋਜ਼ਾਮਬੀਕ ਲਿਜਾਈਆਂ ਗਈਆਂ ਹਨ ਅਤੇ ਪੀੜਤਾਂ ਨੂੰ ਦਫ਼ਨਾਉਣਾ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜਨਵਰੀ ਤੋਂ ਮੋਜ਼ਾਮਬੀਕ ਆਪਣੇ ਉੱਤਰੀ ਖੇਤਰਾਂ ਵਿੱਚ ਘਾਤਕ ਹੈਜ਼ੇ ਦੇ ਪ੍ਰਕੋਪ ਨੂੰ ਰੋਕਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੇ ਨਾਲ ਹੀ ਸਿਹਤ ਸੰਕਟ ਨੇ ਗੁਆਂਢੀ ਦੇਸ਼ਾਂ ਜਿਵੇਂ ਮਲਾਵੀ ਅਤੇ ਜ਼ੈਂਬੀਆ ਨੂੰ ਵੀ ਪ੍ਰਭਾਵਿਤ ਕੀਤਾ ਹੈ।

People Were Fleeing After Hearing The News Of Cholera Outbreak A Boat With 130 Passengers Capsized In The Middle Of The Sea 97 People Died


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App