ਦੁਬਈ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਸਤਿੰਦਰ ਸਰਤਾਜ, ਲਾਈਵ ਸ਼ੋਅ ਤੋਂ ਪਹਿਲਾਂ ਸਰਤਾਜ ਨੂੰ ਮਿਲਿਆ ਖਾਸ ਤੋਹਫਾ

29/11/2023 | Public Times Bureau | Dubai

ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਸਰਤਾਜ ਇੰਨੀਂ ਦਿਨੀਂ ਦੁਬਈ ਵਿੱਚ ਹਨ ਅਤੇ ਇੱਥੇ ਉਹ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਸਰਤਾਜ ਅੱਜ ਯਾਨਿ 29 ਨਵੰਬਰ ਨੂੰ ਦੁਬਈ ਦੇ ਟੈਨਿਸ ਸਟੇਡੀਅਮ 'ਚ ਲਾਈਵ ਪਰਫਾਰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਨੇ ਇਥੋਂ ਦੇ ਹਿਜ਼ ਐਕਸੀਲੈਂਸੀ ਯਾਨਿ ਦੁਬਈ ਦੇ ਪ੍ਰਧਾਨ ਮੰਤਰੀ ਸੁਹੇਲ ਮੋਹੰਮਦ ਅਲ ਜ਼ਰੂਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਇੱਕ ਦੂਜੇ ਨਾਲ ਗੁਫਤਗੂ ਕਰਦੇ ਦੇਖਿਆ ਗਿਆ। ਇਸ ਦੌਰਾਨ ਇੱਥੋਂ ਦੇ ਪੀਐਮ ਨੇ ਸਰਤਾਜ ਨੂੰ ਖਾਸ ਸਨਮਾਨ ਵੀ ਦਿੱਤਾ। ਇਸ ਦੀਆਂ ਖੂਬਸੂਰਤ ਤਸਵੀਰਾਂ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।ਇਸ ਦੇ ਨਾਲ ਹੀ ਸਰਤਾਜ ਨੇ ਆਪਣੀਆਂ ਹੋਰ ਵੀ ਕਈ ਖੂਬਸੂਰਤ ਤਸਵੀਰਾਂ ਦੁਬਈ ਤੋਂ ਸ਼ੇਅਰ ਕੀਤੀਆਂ ਸੀ। ਜਿੱਥੇ ਉਹ ਬੁਰਜ ਖਲੀਫਾ ਕੋਲ ਖੜੇ ਨਜ਼ਰ ਆ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਵਿੱਚ ਬਣੇ ਹੋਏ ਹਨ। ਸਰਤਾਜ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ। ਉਹ ਨੀਰੂ ਬਾਜਵਾ ਦੇ ਨਾਲ ਆਪਣੀ ਫਿਲਮ 'ਕਲੀ ਜੋਟਾ' ਕਰਕੇ ਖੂਬ ਚਰਚਾ 'ਚ ਰਹੇ ਸੀ। ਨੀਰੂ ਨਾਲ ਸਰਤਾਜ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਕਾਫੀ ਸਲਾਹਿਆ ਗਿਆ ਸੀ। ਇਸ ਦੇ ਨਾਲ ਹੀ ਸਰਤਾਜ ਫਿਰ ਤੋਂ ਨੀਰੂ ਨਾਲ ਫਿਲਮ 'ਸ਼ਾਇਰ' 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਇਸੇ ਸਾਲ ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' ਵੀ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਹ ਐਲਬਮ ਦੀ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਵੀ ਖੂਬ ਤਾਰੀਫ ਕੀਤੀ ਸੀ।

Satinder Sartaj Met The Prime Minister Of Dubai Sartaj Received A Special Gift Before The Live Show


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App