ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸ ਲਕਸਨ ਨੇ 42ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

29/11/2023 | Public Times Bureau | New Zealand

ਨਿਊਜ਼ੀਲੈਂਡ ਦੇ ਵਿਚ ਬੀਤੀ 14 ਅਕਤੂਬਰ ਨੂੰ ਪਈਆਂ ਵੋਟਾਂ ਅਤੇ 3 ਨਵੰਬਰ ਨੂੰ ਆਏ ਸਰਕਾਰੀ ਨਤੀਜਿਆਂ ਬਾਅਦ ਨਿਊਜ਼ੀਲੈਂਡ ਦੇ ਵਿਚ ਤਿੰਨ ਰਾਜਸੀ ਪਾਰਟੀਆਂ ਦੇ ਗੱਠਜੋੜ ਵਾਲੀ ਨਵੀਂ ਸਰਕਾਰ ਨੈਸ਼ਨਲ ਪਾਰਟੀ ਦੀ ਅਗਵਾਈ ਵਿਚ ਅੱਜ ਆਖਿਰ ਬਣ ਹੀ ਗਈ। ਗਵਰਨਰ ਹਾਊਸ ਦੇ ਵਿਚ ਸਹੁੰ ਚੁੱਕ ਸਮਾਗਮ ਹੋਇਆ ਤੇ ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਕਿ੍ਰਸ ਲਕਸਨ ਦੇਸ਼ ਦੇ 42ਵੇਂ ਪ੍ਰਧਾਨ ਮੰਤਰੀ ਬਣ ਗਏ। ਦੇਸ਼ ਦੀ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਨੇ ਇਹ ਸਹੁੰ ਚੁਕਾਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਹੈਨਰੀ ਸੀਵੈਲ 7 ਮਈ 1856 ਨੂੰ ਬਣੇ ਸਨ ਅਤੇ ਉਦੋਂ ਤੋਂ ਹੀ ਇਹ ਪ੍ਰਣਾਲੀ ਜਾਰੀ ਹੈ।

ਨੈਸ਼ਨਲ ਪਾਰਟੀ ਜਿਸ ਨੇ ਕੁੱਲ 121 ਸੀਟਾਂ ਦੇ ਵਿਚੋਂ 43 ਸੀਟਾਂ ਉਤੇ ਵੋਟਾਂ ਰਾਹੀਂ ਜਿੱਤ ਹਾਸਿਲ ਕੀਤੀ ਅਤੇ 5 ਸੀਟਾਂ ਪਾਰਟੀ ਵੋਟ ਦੇ ਅਧਾਰ ਉਤੇ ਜਿੱਤੀਆਂ ਸਨ। ਸਰਕਾਰ ਬਨਾਉਣ ਵਾਸਤੇ 61 ਸੀਟਾਂ ਦੀ ਜ਼ਰੂਰਤ ਸੀ ਇਸ ਕਰਕੇ ਐਕਟ ਪਾਰਟੀ ਦੀਆਂ 11 ਸੀਟਾਂ ਅਤੇ ਨਿਊਜ਼ੀਲੈਂਡ ਫਸਟ ਦੀਆਂ 8 ਸੀਟਾਂ ਦਾ ਰਲੇਵਾਂ ਕਰਕੇ ਲਿਖਤੀ ਗੱਠਜੋੜ ਕੀਤਾ ਗਿਆ ਤੇ ਜਨਤਾ ਨੂੰ ਦੱਸਿਆ ਗਿਆ। ਦੋ ਵੱਖਰੇ-ਵੱਖਰੇ ਸਮਝੌਤੇ ਹੋਏ ਜਿਸ ਤਹਿਤ ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਸ੍ਰੀ ਵਿੰਸਟਨ ਪੀਟਰ ਪਹਿਲੇ 18 ਮਹੀਨੇ ਉਪ ਪ੍ਰਧਾਨ ਮੰਤਰੀ ਰਹਿਣਗੇ ਅਤੇ ਐਕਟ ਪਾਰਟੀ ਦੇ ਨੇਤਾ ਡੇਵਿਡ ਸੀਮੋਰ ਅਗਲੇ 18 ਮਹੀਨੇ ਉਪ ਮੁੱਖ ਮੰਤਰੀ ਰਹਿਣਗੇ। ਮੰਤਰੀ ਮੰਡਲ ਦੇ ਵਿਚ 20 ਮੈਂਬਰ ਲਏ ਗਏ ਹਨ। 14 ਮੰਤਰੀ ਨੈਸ਼ਨਲ ਪਾਰਟੀ ਦੇ ਹਨ ਜਦ ਕਿ ਤਿੰਨ ਮੰਤਰੀ ਐਕਟ ਪਾਰਟੀ ਅਤੇ ਨਿਊਜ਼ੀਲੈਂਡ ਫਸਟ ਪਾਰਟੀ ਦੇ ਹਨ।
ਪ੍ਰਧਾਨ ਮੰਤਰੀ ਨੇ ਪਹਿਲੀ ਮੀਡੀਆ ਕਾਨਫਰੰਸ ਦੇ ਵਿਚ ਕਿਹਾ ਕਿ ‘‘ਸਰਕਾਰ ਦਾ ਪਹਿਲਾ ਕੰਮ ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨਾ ਹੈ। ਸਾਨੂੰ ਅਸਲ ਵਿੱਚ ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਘਟਾਉਣਾ ਹੈ, ਮਹਿੰਗਾਈ ਨੂੰ ਕਾਬੂ ਵਿੱਚ ਰੱਖਣਾ ਹੈ ਤਾਂ ਜੋ ਅਸੀਂ ਵਿਆਜ ਦਰਾਂ ਨੂੰ ਘਟਾ ਸਕੀਏ, ਅਸੀਂ ਭੋਜਨ ਨੂੰ ਹੋਰ ਕਿਫਾਇਤੀ ਬਣਾ ਸਕੀਏ। ਸਾਡਾ ਬਹੁਤ ਸਾਰਾ ਧਿਆਨ ਮਹਿੰਗਾਈ ਦੇ ਮੂਲ ਕਾਰਨਾਂ ਨਾਲ ਨਜਿੱਠਣ ’ਤੇ ਹੈ।’’

ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੇ ਵੀ ਕਿਹਾ ਕਿ ‘‘ਨਸਲੀ ਸਬੰਧਾਂ ਵਿੱਚ ਸੁਧਾਰ ਹੋਵੇਗਾ।’’ ਨਵੀਂ ਸਰਕਾਰ ਆਪਣੇ ਪਹਿਲੇ 100 ਦਿਨਾਂ ਦੇ ਚੋਣ ਫੈਸਟੋ ਅਨੁਸਾਰ ਕੰਮਾਂ ਦੇ ਵਿਚ ਜੁੱਟਣ ਜਾ ਰਹੀ ਹੈ। ਗੱਠਜੋੜ ਕਰਕੇ ਕੁਝ ਵਾਅਦਿਆਂ ਦੇ ਵਿਚ ਤਬਦੀਲੀਆਂ ਵੀ ਸ਼ਾਮਿਲ ਹਨ। ਅੱਜ ਸਰਕਾਰ ਬਨਣ ਦੇ ਨਾਲ ਹੀ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਹਿਪਕਿਨਜ਼ ਵਿਰੋਧੀ ਧਿਰ ਦੇ ਨੇਤਾ ਬਣ ਗਏ ਹਨ, ਇਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਲਕਸਨ ਨੂੰ ਵਧਾਈ ਦਿਤੀ ਹੈ।ਬੀਤੇ ਕੱਲ੍ਹ ਨੈਸ਼ਨਲ ਪਾਰਟੀ ਦੇ ਪੋਰਟ ਵਾਇਕਾਟੋ ਤੋਂ ਉਮੀਦਵਾਰ ਸ੍ਰੀ ਐਂਡਰੀਓ ਬੈਲੀ ਵੀ ਚੋਣ ਜਿੱਤ ਗਏ ਹਨ।

The Leader Of The National Party Mr Chris Lacson Was Sworn In As The 42nd Prime Minister


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App